ਨੀਰਵ ਮੋਦੀ ਨੂੰ ਕੋਰਟ ਦਾ ਵੱਡਾ ਝਟਕਾ, ਜ਼ਬਤ ਹੋਵੇਗੀ 1400 ਕਰੋੜ ਦੀ ਜਾਇਦਾਦ

    0
    132

    ਮੁੰਬਈ, ਜਨਗਾਥਾ ਟਾਇਮਜ਼ : (ਸਿਮਰਨ)

    ਮੁੰਬਈ : ਪੰਜਾਬ ਨੈਸ਼ਨਲ ਬੈਂਕ ‘ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਤੋਂ ਬਾਅਦ ਫ਼ਰਾਰ ਹੋਏ ਕਾਰੋਬਾਰੀ ਨੀਰਵ ਮੋਦੀ ਨੂੰ ਪੀਐੱਮਐੱਲ ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਪੀਐੱਮਐੱਲ ਏ ਕੋਰਟ ਨੇ ਸਰਕਾਰ ਨੂੰ ਮਨੀ ਲਾਂਡਰਿੰਗ ਦੇ ਕੇਸ ਤਹਿਤ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਰਡਰ ‘ਆਰਥਿਕ ਅਪਰਾਧੀ ਭਗੌੜਾ ਐਕਟ’ ਤਹਿਤ ਦਿੱਤਾ ਗਿਆ ਹੈ।

    ਭਾਰਤ ਵਿੱਚ ਮੌਜੂਦ ਨੀਰਵ ਮੋਦੀ ਦੀ ਸਾਰੀ ਜਾਇਦਾਦ ‘ਤੇ ਹੁਣ ਭਾਰਤ ਸਰਕਾਰ ਦਾ ਕਬਜ਼ਾ ਹੋਵੇਗਾ।

    ਨੀਰਵ ਮੋਦੀ ਦੀ ਜਾਇਦਾਦ ਬਾਰੇ ਅਦਾਲਤ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਨੀਰਵ ਮੋਦੀ ਦੀ ਮੁੰਬਈ, ਦਿੱਲੀ, ਜੈਪੁਰ, ਅਲੀਬਾਗ, ਸੂਰਤ ਵਿੱਚ ਜਾਇਦਾਦ ਹੈ। ਤਕਰੀਬਨ 1400 ਕਰੋੜ ਦੀ ਜਾਇਦਾਦ ‘ਤੇ ਭਾਰਤ ਸਰਕਾਰ ਦਾ ਅਧਿਕਾਰ ਹੋਵੇਗਾ।

    ਇਨ੍ਹਾਂ ਸ਼ਹਿਰਾਂ ਵਿੱਚ ਨੀਰਵ ਮੋਦੀ ਦੇ ਨਾਮ ‘ਤੇ ਲਗਜ਼ਰੀ ਮਕਾਨ, ਫਲੈਟ, ਕਰੋੜਾਂ ਦੇ ਅਪਾਰਟਮੈਂਟ, ਆਲੀਸ਼ਾਨ ਦਫ਼ਤਰ ਅਤੇ ਕਈ ਪਲਾਟ ਸ਼ਾਮਲ ਹਨ।

    ਨੀਰਵ ਮੋਦੀ ਦੇ ਮੁੰਬਈ ਦੇ ਵਰਲੀ ਵਿੱਚ ਸਮੁੰਦਰ ਮਹਿਲ ਨਾਮਕ ਇੱਕ ਇਮਾਰਤ ਵਿੱਚ ਛੇ ਅਪਾਰਟਮੈਂਟ ਹਨ। ਹਰੇਕ ਅਪਾਰਟਮੈਂਟ ਦੀ ਕੀਮਤ ਲਗਭਗ 100 ਕਰੋੜ ਹੈ। ਇਸ ਅਪਾਰਟਮੈਂਟ ‘ਚ ਨੀਰਵ ਮੋਦੀ ਫ਼ਰਾਰ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਇਨ੍ਹਾਂ ਅਪਾਰਟਮੈਂਟਸ ‘ਚ ਰਹਿੰਦਾ ਸੀ। ਨੀਰਵ ਮੋਦੀ ਕੋਲ ਕਰੋੜਾਂ ਰੁਪਏ ਦੇ ਗਹਿਣੇ ਅਤੇ ਵੱਡੀ ਰਕਮ ਸੀ ਜੋ ਜ਼ਬਤ ਕਰ ਲਈ ਜਾਵੇਗੀ।

    ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਲਤ ਵਿੱਚ ਨੀਰਵ ਮੋਦੀ ਦੀ ਜਾਇਦਾਦ ਬਾਰੇ ਦਿੱਤੀ ਜਾਣਕਾਰੀ ਅਨੁਸਾਰ, ‘ਮੁੰਬਈ ਦੀ ਸੈਸ਼ਨ ਕੋਰਟ ਦੇ ਨੇੜੇ ਕਾਲਾਘੋੜਾ ਖੇਤਰ ਵਿੱਚ ਨੀਰਵ ਮੋਦੀ ਦੇ 3500 ਵਰਗ ਫੁੱਟ ਰਿਦਮ ਹਾਊਸ ਦੇ ਨਾਮ ‘ਤੇ ਇੱਕ ਵੱਡਾ ਸੰਗੀਤ ਸਟੋਰ ਹੈ। ਬ੍ਰੈਚ ਕੈਂਡੀ ਰੋਡ ਨੇੜੇ ਦੱਖਣੀ ਮੁੰਬਈ ‘ਚ ਪੇਡਰ ਰੋਡ ‘ਤੇ ਜਾਇਦਾਦ ਦੀ ਇਕ ਉੱਚੀ ਇਮਾਰਤ ‘ਚ ਇਕ ਫਲੈਟ ਹੈ ਜੋ ਜ਼ਬਤ ਕਰ ਲਿਆ ਜਾਵੇਗਾ। ਮੁੰਬਈ ਦੇ ਓਪੇਰਾ ਹਾਊਸ ਵਿੱਚ 3 ਫਲੈਟ ਹਨ।

    LEAVE A REPLY

    Please enter your comment!
    Please enter your name here