ਨਸ਼ੇੜੀ ਨੇ ਆਪਣੇ ਹੀ ਘਰ ਨੂੰ ਲਾਈ ਅੱਗ, ਪਤਨੀ ਤੇ 3 ਸਾਲਾਂ ਬੱਚੀ ਸੜ ਕੇ ਸੁਆਹ

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਰੋਹਤਕ : ਰੋਹਤਕ ਦੇ ਸਲਾਰਾ ਮੁਹੱਲੇ ‘ਚ ਇੱਕ ਨਸ਼ੇੜੀ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਸ਼ੇੜੀ ਵਲੋਂ ਬੀਤੀ ਰਾਤ ਘਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ‘ਚ ਸੜ ਕੇ ਉਸ ਦੀ 28 ਸਾਲਾਂ ਪਤਨੀ ਤੇ 3 ਸਾਲਾਂ ਬੇਟੀ ਦੀ ਮੌਤ ਹੋ ਗਈ।

    2 ਸਾਲਾਂ ਦੂਸਰੀ ਮਾਸੂਮ ਬੱਚੀ ਵੀ ਗੰਭੀਰ ਜ਼ਖਮੀ ਹਾਲਤ ‘ਚ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ੇੜੀ ਮੌਕੇ ਤੋਂ ਫ਼ਰਾਰ ਹੋ ਗਿਆ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here