ਨਾਮੀ ਤਸਕਰ ਸੋਨੂੰ ਬਾਬਾ ਦੀ ਪਤਨੀ ਹੈਰੋਇਨ ਸਣੇ ਚੜ੍ਹੀ ਪੁਲਿਸ ਅੜਿੱਕੇ !

    0
    128

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਸਿਮਰਨ)

    ਅੰਮ੍ਰਿਤਸਰ: ਸੀ.ਆਈ.ਏ ਅੰਮ੍ਰਿਤਸਰ ਨੂੰ ਅੱਜ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਨਾਮੀ ਤਸਕਰ ਸੋਨੂੰ ਬਾਬਾ ਦੇ ਪਰਿਵਾਰਿਕ ਮੈਂਬਰਾਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਪਤਨੀ ਅਤੇ ਸਾਲੇ ਸਮੇਤ 3 ਲੋਕਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

    ਦੱਸਿਆ ਜਾ ਰਿਹਾ ਹੈ ਕਿ ਸੋਨੂੰ ਬਾਬਾ ਪੁਲਿਸ ਨੂੰ ਚਕਮਾ ਦੇ ਕੇ ਇੱਕ ਵਾਰ ਫਿਰ ਤੋਂ ਫਰਾਰ ਹੋ ਗਿਆ ਹੈ। ਉਧਰ ਪੁਲਿਸ ਨੇ ਸਾਰੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸੋਨੂੰ ਬਾਬਾ ਦੀ ਭਾਲ ਜਾਰੀ ਹੈ,ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here