ਨਾਕੇ ‘ਤੇ ਡਿਊਟੀ ਕਰਦੇ ਏ.ਐੱਸ.ਆਈ. ਦੇ ਗੋਲੀ ਲੱਗਣ ਮੌਤ !

    0
    124

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਹਰਿਆਣਾ-ਪੰਜਾਬ ਦੇ ਨਾਕੇ ‘ਤੇ ਡਿਊਟੀ ਕਰ ਰਹੇ ਇੱਕ ਏ.ਐੱਸ.ਆਈ. ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕੜੈਲ ਦੇ ਕੋਲ ਪੈਂਦੀ ਹਰਿਆਣਾ-ਪੰਜਾਬ ਦੀ ਹੱਦ ‘ਤੇ ਕੋਰੋਨਾ ਮਹਾਂਮਾਰੀ ਕਾਰਨ ਲਾਏ ਨਾਕੇ ‘ਤੇ ਕਿਸ਼ਨ ਦੇਵ ਪੁੱਤਰ ਗੁਰਦੇਵ ਸਿੰਘ ਪਿੰਡ ਸੇਖੂਵਾਸ ਸਵੇਰੇ ਹੀ ਡਿਊਟੀ ਦੇਣ ਲਈ ਆਇਆ ਸੀ।

    ਇਸ ਦੌਰਾਨ ਉਹ ਬਾਥਰੂਮ ਕਰਨ ਲਈ ਨਾਕੇ ਦੇ ਸਾਹਮਣੇ ਪਸ਼ੂਆਂ ਵਾਲੇ ਘਰ ਦੇ ਅੰਦਰ ਗਿਆ ਸੀ, ਜਿੱਥੇ ਕਿ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਨੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here