ਅਕਸ਼ੈ ਕੁਮਾਰ ਦਾ ਪੰਜਾਬ ਪੁਲਿਸ ਦੇ 500 ਜਵਾਨਾਂ ਨੂੰ ਖ਼ਾਸ ਤੋਹਫਾ!

    0
    132

    ਜਲੰਧਰ, ਜਨਗਾਥਾ ਟਾਇਮਜ਼ : (ਸਿਮਰਨ)

    ਜਲੰਧਰ : ਆਪਣੀ ਫਿੱਟਨੈਸ ਕਰਕੇ ਮਸ਼ਹੂਰ ਫ਼ਿਲਮੀ ਸਿਤਾਰੇ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿੱਟ ਕਰਨਗੇ। ਅਕਸ਼ੈ ਕੁਮਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ 500 ਜਵਾਨਾਂ ਨੂੰ ਡਿਜ਼ੀਟਲ ਫਿਟਨੈੱਸ ਘੜੀਆਂ ਤੋਹਫ਼ੇ ਵਜੋਂ ਦੇਵੇਗਾ।

    ਇਹ ਗੁੱਟ ਘੜੀ ਦਿਲ ਦੀ ਧੜਕਣ, ਖ਼ੂਨ ਦਾ ਦੌਰਾ ਤੇ ਨੀਂਦ ਆਦਿ ਸੰਬੰਧੀ ਜਾਣਕਾਰੀ ਬਾਰੇ ਚੌਕਸ ਕਰਦੀ ਹੈ। ਇਨ੍ਹਾਂ ਘੜੀਆਂ ਨੂੰ 45 ਸਾਲ ਤੋਂ ਵੱਧ ਉਮਰ ਦੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਵੱਧਦੀ ਉਮਰ ਕਾਰਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਵਿੱਚ ਮੱਦਦ ਮਿਲ ਸਕੇ।

    ਕੋਰੋਨਾ ਸੰਕਟ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਇਹ ਤਕਨੀਕੀ ਘੜੀਆਂ ਮੱਦਦਗਾਰ ਸਾਬਤ ਹੋ ਸਕਦੀਆਂ ਹਨ। ਅਕਸ਼ੈ ਕੁਮਾਰ ਵੱਲੋਂ ਦਿੱਤੇ ਜਾਣ ਵਾਲੇ ਫਿੱਟਨੈਸ ਬੈਂਡਸ ਦੀ ਬਾਜ਼ਾਰੂ ਕੀਮਤ ਦੋ ਤੋਂ ਲੈ ਕੇ ਚਾਰ ਹਜ਼ਾਰ ਰੁਪਏ ਤੱਕ ਹੈ। ਪਰ ਉਹ ਇਹ ਫਿੱਟਨੈਸ ਬੈਂਡ ਮੁਫ਼ਤ ਵਿੱਚ ਦੇਵੇਗਾ ਜਿਸ ਕਾਰਨ ਕਈ ਜਣੇ ਇਸ ਨੂੰ ਮਸ਼ਹੂਰੀ ਕਰਨ ਦਾ ਨਵਾਂ ਢੰਗ ਦੱਸ ਰਹੇ ਹਨ।

    ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਗੋਕੀ ਫਿੱਟਨੈਸ ਬੈਂਡ ਦੇ ਬ੍ਰੈਂਡ ਅੰਬੈਸਡਰ ਹਨ। ਉੱਧਰ, ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਇਸ ਬਾਲੀਵੁੱਡ ਸਿਤਾਰੇ ਨਾਲ ਕਾਫ਼ੀ ਨੇੜਤਾ ਹੈ। ਅਕਸ਼ੈ ਦੀ ਪੰਜਾਬ ਵਿੱਚ ਫ਼ਿਲਮਾਈਆਂ ਗਈਆਂ ਦੌਰਾਨ ਵੀ ਪੁਲਿਸ ਕਮਿਸ਼ਨਰ ਭੁੱਲਰ ਕਾਫ਼ੀ ਮੱਦਦ ਕਰਦੇ ਰਹੇ ਹਨ। ਹੁਣ ਅਦਾਕਾਰ ਨੇ ਨਾਲੇ ਪੁੰਨ ਨਾਲੇ ਫਲੀਆਂ ਦੇ ਅਖਾਣ ਨੂੰ ਸੱਚ ਕਰਦਿਆਂ ਆਪਣੇ ਮਿੱਤਰ ਹੇਠ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਲਈ ਤੋਹਫ਼ੇ ਦਾ ਪ੍ਰਬੰਧ ਕੀਤਾ ਹੈ।

    LEAVE A REPLY

    Please enter your comment!
    Please enter your name here