ਈਡੀ ਦਾ ਦਾਅਵਾ, ਲੋਨ ਦੇ ਬਦਲੇ ਰਾਣਾ ਕਪੂਰ ਨੇ ਲਈ 5 ਹਜ਼ਾਰ ਕਰੋੜ ਦੀ ਰਿਸ਼ਵਤ

    0
    158

    ਨਿਊਜ਼ ਚੈਨਲ, ਜਨਗਾਥਾ ਟਾਇਮਜ਼: (ਸਿਮਰਨ)

    ਯੈਸ ਬੈਂਕ ਦੇ ਫਾਊਡਰ ਰਾਣਾ ਕਪੂਰ ਇਹਨਾਂ ਦਿਨਾਂ ਵਿਚ ਈਡੀ ਦੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਵਿਚ ਲਗਾਤਾਰ ਨਵੇਂ ਖ਼ੁਲਾਸੇ ਹੋ ਰਹੇ ਹਨ। ਈਡੀ ਨੇ ਦਾਅਵਾ ਕੀਤਾ ਹੈ ਕਿ ਰਾਣਾ ਕਪੂਰ ਨੇ 20 ਹਜ਼ਾਰ ਕਰੋੜ ਲੋਨ ਦੇ ਬਦਲੇ ਘੱਟ ਤੋਂ ਘੱਟ 5 ਹਜ਼ਾਰ ਕਰੋੜ ਦੀ ਰਿਸ਼ਵਤ ਲਈ ਹੈ। ਇਹਨਾਂ ਪੈਸਿਆਂ ਨਾਲ ਉਨ੍ਹਾਂ ਨੇ ਦੇਸ਼ ਨਾਲ ਵਿਦੇਸ਼ ਕਈ ਜਗ੍ਹਾ ਜਾਇਦਾਦ ਖ਼ਰੀਦੀ ਹੈ।

    ਦੇਸ਼-ਵਿਦੇਸ਼ ਵਿਚ ਜਾਇਦਾਦ:

    ਅੰਗਰੇਜ਼ੀ ਅਖ਼ਬਾਰ ਦ ਟਾਈਮਜ਼ ਆਫ਼ ਇੰਡੀਆ ਦੇ ਮੁਤਾਬਿਕ ਰਾਣਾ ਕਪੂਰ ਨੇ ਬ੍ਰਿਟੇਨ ਦੇ ਇੱਕ ਹੋਟਲ ਵਿਚ 30 ਮਿਲੀਅਨ ਪੌਂਡ ਦਾ ਨਿਵੇਸ਼ ਕੀਤਾ ਹੈ।ਇਸ ਦੇ ਇਲਾਵਾ ਨਿਊਯਾਰਕ ਦੇ ਕੁੱਝ ਹੋਟਲਾਂ ਵਿਚ ਵੀ ਪੈਸਾ ਲਗਾਇਆ ਗਿਆ ਹੈ।ਅਖ਼ਬਾਰ ਨੇ ਈਡੀ ਦੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਪੂਰ ਨੇ ਆਪਣੇ ਪਰਿਵਾਰ ਦੇ ਲਈ ਦਿੱਲੀ ਦੇ ਪੋਸ਼ ਇਲਾਕੇ ਵਿਚ 5 ਪ੍ਰਾਪਰਟੀ ਖ਼ਰੀਦੀ ਹੈ। ਕਿਹਾ ਜਾ ਰਿਹਾ ਹੈ ਕਿ ਕਪੂਰ ਨੇ ਭਾਰਤ ਦੇ ਇਲਾਵਾ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਿਚ ਪ੍ਰਾਪਰਟੀ ਖ਼ਰੀਦੀ ਜਿਸ ਦੀ ਕੀਮਤ ਘੱਟ ਤੋਂ ਘੱਟ 5 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ।

    ਪਤਨੀ ਬਿੰਦੂ ਨੇ ਦਿੱਲੀ ਵਿਚ ਅੰਮ੍ਰਿਤਾ ਸ਼ੇਰਗਿੱਲ ਮਾਰਗ ਤੇ ਉਦਯੋਗਪਤੀ ਗੌਤਮ ਥਾਪਰ ਤੋਂ ਘਰ ਖ਼ਰੀਦਿਆਂ। ਥਾਪਰ ਨੇ ਲੋਨ ਦੇ ਲਈ ਆਪਣੇ ਘਰ ਨੂੰ ਗਹਿਣੇ ਰੱਖਿਆ ਸੀ। ਹਾਲਾਂਕਿ ਬਾਅਦ ਵਿਚ ਇਸ ਘਰ ਨੂੰ ਕਪੂਰ ਦੀ ਪਤਨੀ ਨੂੰ 380 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ ਹੈ। ਈਡੀ ਇਸ ਦੀ ਵੀ ਜਾਂਚ ਕਰ ਰਿਹਾ ਹੈ। ਰਾਣਾ ਕਪੂਰ ਅਜਿਹੀਆਂ ਕੰਪਨੀਆਂ ਨੂੰ ਲੋਨ ਦਿੰਦੇ ਸਨ ਜਿਹੜੀਆਂ ਪਹਿਲਾ ਤੋਂ ਹੀ ਡਿਫਾਲਟਰ ਸੀ। ਇਸ ਬਦਲੇ ਉਹ ਉਨ੍ਹਾਂ ਤੋਂ ਰਿਸ਼ਵਤ ਲੈਂਦੇ ਸਨ।

    6 ਮਾਰਚ ਤੱਕ ਹਿਰਾਸਤ ਵਿਚ:

    ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਣਾ ਕਪੂਰ ਦੀ ਹਿਰਾਸਤ ਦਾ ਸਮਾਂ ਬੁੱਧਵਾਰ ਨੂੰ 16 ਮਾਰਚ ਤੱਕ ਦੇ ਲਈ ਵਧਾ ਦਿੱਤੀ ਗਈ। ਈਡੀ ਨੇ ਮਨੀ ਲਾਂਡਰਿੰਗ ਦੇ ਇਲਜ਼ਾਮ ਵਿਚ ਕਪੂਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਕਪੂਰ ਨੂੰ ਪਹਿਲਾ ਹਿਰਾਸਤ 11 ਮਾਰਚ ਤੱਕ ਦੀ ਸੀ। ਈਡੀ ਨੇ ਕਿਹਾ ਕਿ ਇਹਨਾਂ ਤੋਂ 20 ਹਜ਼ਾਰ ਕਰੋੜ ਰੁਪਏ ਦੇ ਕਰਜ਼ ਐਨ ਪੀਏ ਬਣ ਗਏ।ਸਾਨੂੰ ਇਸ ਦੀ ਗਹਿਰਾਈ ਨਾਲ ਜਾਂਚ ਕਰਨੀ ਹੈ ਕਿ ਇਹਨਾਂ ਪੈਸਿਆਂ ਦਾ ਕਿਸ ਤਰ੍ਹਾ ਹੇਰ-ਫੇਰ ਹੋਇਆ। ਈਡੀ ਨੇ ਅਦਾਲਤ ਹਿਰਾਸਤ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here