ਦੇਸ਼ ‘ਚ 24 ਘੰਟਿਆਂ ਵਿਚ ਮਿਲੇ 62224 ਕੋਰੋਨਾ ਕੇਸ,2542 ਮੌਤਾਂ

    0
    128

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ਵਿਚ ਮੌਜੂਦਾ ਸਮੇਂ ਕੋਰੋਨਾਵਾਇਰਸ ਕਾਬੂ ਹੇਠ ਆਉਂਦਾ ਜਾਪ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 62 ਹਜ਼ਾਰ 224 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਇਸ ਦੌਰਾਨ 1 ਲੱਖ 7 ਹਜ਼ਾਰ 628 ਸੰਕਰਮਿਤ ਠੀਕ ਹੋਏ। ਇਸ ਦਿਨ 2542 ਮਰੀਜ਼ਾਂ ਦੀ ਮੌਤ ਹੋ ਗਈ।

    ਇਸੇ ਤਰ੍ਹਾਂ ਸਰਗਰਮ ਮਾਮਲਿਆਂ ਦੀ ਗਿਣਤੀ, ਭਾਵ, ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ, 48,090 ਘਟ ਗਈ। ਹੁਣ ਇਹ ਅੰਕੜਾ 8 ਲੱਖ 65 ਹਜ਼ਾਰ 432 ਤੱਕ ਪਹੁੰਚ ਗਿਆ ਹੈ।

    ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 2 ਕਰੋੜ 96 ਲੱਖ 33 ਹਜ਼ਾਰ 105 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 2 ਕਰੋੜ 83 ਲੱਖ 88 ਹਜ਼ਾਰ 100 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਵਾਇਰਸ ਕਾਰਨ ਹੁਣ ਤੱਕ 3 ਲੱਖ 79 573 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

    LEAVE A REPLY

    Please enter your comment!
    Please enter your name here