ਅੱਜ ਫ਼ਿਰ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਕੀਮਤਾਂ

    0
    155

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ‘ਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਤੇਲ ਦੀ ਵਧਦੀ ਮੰਗ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਵਧ ਰਹੀ ਖਪਤ ਦੇ ਸੰਕੇਤਾਂ ਦੇ ਵਿਚਕਾਰ ਕੱਚਾ ਤੇਲ ਲਗਪਗ ਦੋ ਸਾਲਾਂ ਦੇ ਉੱਚ ਪੱਧਰ ਨੂੰ ਛੂਹ ਰਿਹਾ ਹੈ। ਭਾਰਤ ਵਿਚ ਕੀਮਤਾਂ ਤੈਅ ਕਰਨ ਵਾਲਾ ਬ੍ਰੈਂਟ ਕੱਚਾ ਤੇਲ $73 ਪ੍ਰਤੀ ਬੈਰਲ ਨੂੰ ਛੂਹ ਰਿਹਾ ਹੈ, ਜੋ ਅਪ੍ਰੈਲ 2019 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

    ਸਰਕਾਰੀ ਤੇਲ ਕੰਪਨੀਆਂ ਨੇ 16 ਜੂਨ ਨੂੰ ਫਿਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਲਗਾਤਾਰ ਮਹਿੰਗਾ ਹੋ ਰਿਹਾ ਪੈਟਰੋਲ ਕੁੱਝ ਸ਼ਹਿਰਾਂ ਵਿੱਚ 107 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ। ਦੱਸ ਦੇਈਏ ਕਿ ਅੱਜ ਪੈਟਰੋਲ ਦੀ ਕੀਮਤ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀ ਕੀਮਤ ਵਿਚ 13 ਪੈਸੇ ਦਾ ਵਾਧਾ ਹੋਇਆ ਹੈ।

    26 ਦਿਨਾਂ ਵਿਚ ਪੈਟਰੋਲ 6.34 ਰੁਪਏ ਅਤੇ ਡੀਜ਼ਲ 6.63 ਰੁਪਏ ਮਹਿੰਗਾ ਹੋਇਆ :

    4 ਮਈ ਤੋਂ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਕਈ ਵਾਰ ਲਗਾਤਾਰ ਰੁਕ ਕੇ ਪੈਟਰੋਲ 26 ਦਿਨਾਂ ਵਿਚ 6.34 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦਕਿ ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ‘ਚ ਵੀ 26 ਦਿਨਾਂ ‘ਚ 6.63 ਰੁਪਏ ਦਾ ਵਾਧਾ ਹੋਇਆ ਹੈ।

     

    LEAVE A REPLY

    Please enter your comment!
    Please enter your name here