ਡਾ. ਜੀ.ਬੀ. ਸਿੰਘ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੌਰੇ ਦੌਰਾਨ ਮਰੀਜ਼ਾਂ ਸੰਬੰਧੀ ਹਾਸਿਲ ਕੀਤੀ ਜਾਣਕਾਰੀ

    0
    135

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹੇ ਅੰਦਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਜਿਨ੍ਹਾਂ ਵਿੱਚ ਕੋਵਿਡ ਟੀਕਾਕਰਨ, ਕੋਵਿਡ ਸੈਪਲਿੰਗ, ਕੰਨਟੈਕਟ ਟਰੇਸਿੰਗ, ਮਾਈਕ੍ਰੋ ਕੰਨਟੇਨਮੈਟ ਜੋਨ, ਆਈਸੋਲੇਸ਼ਨ ਵਾਰਡ, ਕੋਵਿਡ ਪਾਜ਼ੀਟਿਵ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਭਤਾ, ਆਕਸੀਜਨ, ਦਵਾਈਆਂ ਸੰਬੰਧੀ ਸਮੱਖਿਆ ਵਜੋਂ ਡਾ. ਜੀ.ਬੀ. ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਵਲੋਂ ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਦਫ਼ਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡਾ. ਸ਼ਲੇਸ਼ ਕੁਮਾਰ ਵੀ ਮੌਜੂਦ ਰਹੇ। ਉਪਰੰਤ ਉਹਨਾਂ ਸਿਹਤ ਵਿਭਾਗ ਦੇ ਸਮੂਹ ਮੈਡੀਕਲ, ਪੈਰਾਮੈਡੀਕਲ ਸਟਾਫ਼ ਦੇ ਨਾਲ ਹੋਰ ਕਰੋਨਾ ਜੋਧਿਆਂ ਵਲੋਂ ਕੰਮ ਕਰ ਰਹੇ ਸਮੂਹ ਸਟਾਫ਼ ਦੀ ਕੋਰੋਨਾ ਮਹਾਂਮਾਰੀ ਦੋਰਾਨ ਅਣਥੱਕ ਸੇਵਾਵਾਂ ਦੇਣ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਕਿਹਾ ਤਾਂ ਜੋ ਉਹਨਾਂ ਦੇ ਸਹਿਯੋਗ ਨਾਲ ਵਿਭਾਗ ਇਸ ਬਿਮਾਰੀ ਨੂੰ ਹਰਾ ਸਕਦਾ ਹੈ।

    LEAVE A REPLY

    Please enter your comment!
    Please enter your name here