ਮੁਰਦਿਆਂ ਦੇ ਕਫਨ ਤੇ ਕਪੜੇ ਚੋਰੀ ਕਰਦੇ, ਪੈਕ ਕਰਕੇ ਮੁੜ ਬਾਜ਼ਾਰ ’ਚ ਵੇਚਦੇ; 7 ਗ੍ਰਿਫ਼ਤਾਰ

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੋਰੋਨਾ ਕਾਲ ਵਿਚ ਕੁੱਝ ਲੋਕ ਫਾਇਦੇ ਲਈ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੇ ਹਨ। ਪੁਲਿਸ ਨੇ ਛਾਪਾ ਮਾਰਿਆ ਅਤੇ ਜਾਅਲੀ ਰੈਮੇਡਸਿਵਿਰ ਦਾ ਭੰਡਾਰ ਫੜਿਆ। ਕਈ ਥਾਵਾਂ ‘ਤੇ ਸਟੋਰ ਕੀਤਾ ਆਕਸੀਜਨ ਬਰਾਮਦ ਕੀਤਾ, ਪਰ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਕਬਰਸਤਾਨ ਅਤੇ ਸ਼ਮਸ਼ਾਨਘਾਟ ਤੋਂ ਮਰੇ ਹੋਏ ਲੋਕਾਂ ਦੇ ਕਪੜੇ ਅਤੇ ਕਫਨ ਚੋਰੀ ਕਰਨ ਬਾਅਦ ਪੈਕ ਕਰਕੇ ਟੈਗ ਲਗਾ ਕੇ ਮੁੜ ਬਾਜ਼ਾਰ ਵਿਚ ਵੇਚਦੇ ਸਨ।

    ਇਸ ਤੋਂ ਵਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਗਿਰੋਹ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਕਫਨ ਚੋਰੀ ਕਰਦੇ ਸਨ। ਬਾਅਦ ਵਿਚ ਉਹ ਸਸਤੇ ਭਾਅ ‘ਤੇ ਵਪਾਰੀਆਂ ਨੂੰ ਵੇਚੇ ਜਾ ਰਹੇ ਸਨ। ਪੁਲਿਸ ਨੇ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਕੋਰੋਨਾ ਤੋਂ ਮਰਨ ਵਾਲਿਆਂ ਦਾ ਸਸਕਾਰ ਕਰਨ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਜਾਂਦੀ ਹੈ। ਉਨ੍ਹਾਂ ਦੇ ਨੇੜੇ ਤੇੜੇ ਕੋਈ ਨਹੀਂ ਹੁੰਦਾ ਤੇ ਕੋਈ ਵੀ ਉਨ੍ਹਾਂ ਦੇ ਸਮਾਨ ਨੂੰ ਨਹੀਂ ਛੂੰਹਦਾ। ਇਸ ਲਈ ਉਸੇ ਸਮੇਂ ਇਹ ਗਿਰੋਹ ਆਖਰੀ ਸਸਕਾਰ ਦੌਰਾਨ ਉਨ੍ਹਾਂ ਦੇ ਕਫਨ, ਕੱਪੜੇ ਅਤੇ ਹੋਰ ਚੀਜ਼ਾਂ ਚੋਰੀ ਕਰਦੇ ਸਨ। ਬਾਗਪਤ ਜ਼ਿਲ੍ਹੇ ਦੀ ਬਰੋਤ ਕੋਤਵਾਲੀ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸ਼ਮਸ਼ਾਨਘਾਟ ਅਤੇ ਕਬਰਸਤਾਨ ਵਿੱਚ ਕੰਧਾਂ ਟੱਪ ਕੇ ਮ੍ਰਿਤਕਾਂ ਦੇ ਕਫਨ ਤੇ ਕੱਪੜੇ ਚੋਰੀ ਕਰਦੇ ਹੁੰਦੇ ਸੀ, ਜਿਸ ਤੋਂ ਬਾਅਦ ਉਹ ਉਨ੍ਹਾਂ ਉੱਤੇ ਬ੍ਰਾਂਡ ਵਾਲੀਆਂ ਕੰਪਨੀਆਂ ਦੇ ਟੈਗ ਚਿਪਕ ਕੇ ਮਹਿੰਗੇ ਭਾਅ ਤੇ ਵੇਚਦੇ ਸਨ। ਜਿਸ ਕਾਰਨ ਲੋਕਾਂ ਵਿੱਚ ਕੋਰੋਨਾ ਦੀ ਲਾਗ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਸੀ।ਦਰਅਸਲ, ਇਨ੍ਹਾਂ ਗਿਰੋਹ ਮੈਂਬਰਾਂ ਦਾ ਕੰਮ ਵਪਾਰੀਆਂ ਨੂੰ ਚੋਰੀ ਕੀਤੇ ਕਫਨ ਅਤੇ ਕੱਪੜੇ ਪਹੁੰਚਾਉਣਾ ਸੀ, ਜਿਸ ਤੋਂ ਬਾਅਦ ਖ਼ਰੀਦਣ ਵਾਲੇ ਵਪਾਰੀ ਉਨ੍ਹਾਂ ‘ਤੇ ਵੱਡੀਆਂ ਕੰਪਨੀਆਂ ਦੇ ਸਟਿੱਕਰ ਲਗਾਉਂਦੇ ਸਨ। ਪੁਲਿਸ ਨੇ ਅਜਿਹੇ ਵਪਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ 520 ਮੁਰਦਿਆਂ ਦੀਆਂ ਚਾਦਰਾਂ, 127 ਕੁਰਤਾ, 140 ਚਿੱਟੇ ਕਮੀਜ਼ਾਂ ਸਮੇਤ ਔਰਤਾਂ ਦੇ ਕੱਪੜੇ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮ ਦੀ ਭਾਲ ‘ਤੇ ਬ੍ਰਾਂਡਡ ਕੰਪਨੀ ਦੇ ਪੈਕਿੰਗ ਰਿਬਨ ਅਤੇ ਸਟਿੱਕਰ ਵੀ ਬਰਾਮਦ ਕੀਤੇ ਹਨ।

    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ। ਇੱਕ ਦੁਕਾਨ ਤੋਂ ਕੁੱਝ ਲੋਕ ਕਪੜੇ ਦਾ ਵਪਾਰ ਕਰਦੇ ਹਨ। ਉਹ ਮ੍ਰਿਤਕ ਵਿਅਕਤੀਆਂ ਦੇ ਕਪੜੇ ਚੋਰੀ ਕਰ ਕੇ ਧੋ ਕੇ ਅਤੇ ਉਨ੍ਹਾਂ ‘ਤੇ ਫਿਰ ਨਕਲੀ ਸਟਿੱਕਰ ਲਗਾਉਣ ਤੋਂ ਬਾਅਦ ਗਵਾਲੀਅਰ ਦੀ ਇਕ ਕੰਪਨੀ ਨੂੰ ਵੇਚ ਦਿੰਦੇ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪ੍ਰਵੀਨ ਕੁਮਾਰ ਜੈਨ, ਅਸ਼ੀਸ਼ ਕੁਮਾਰ ਜੈਨ, ਰਿਸ਼ਭ ਜੈਨ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਟੈਗ ਲੱਗੇ ਮੁਰਦਿਆਂ ਦੇ ਕਪੜੇ ਵੀ ਬਰਾਮਦ ਕੀਤੇ ਗਏ ਹਨ।

    LEAVE A REPLY

    Please enter your comment!
    Please enter your name here