ਜਦੋਂ ਸੀਐੱਮ ਨੇ ਹੋਮ ਗਾਰਡ ਜਵਾਨ ਨਾਲ ਕੀਤੀ ਵੀਡੀਓ ਕਾਲ !

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਛਪਾਲ ਸਿੰਘ ਨਾਮ ਦੇ ਹੋਮਗਾਰਡ ਜਵਾਨ ਨਾਲ ਵੀਡੀਓ ਕਾਲ ਕੀਤੀ। ਜਲੰਧਰ ਵਿੱਚ ਇਸ ਜਵਾਨ ਉੱਤੇ ਸ਼ਰਾਰਤੀ ਅਨਸਰ ਨੇ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਉਹ ਜਖ਼ਮੀ ਹੋ ਗਿਆ ਸੀ। ਇਸਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸੀਐੱਮ ਨੇ ਉਸ ਨਾਲ ਸਿੱਧੇ ਵੀਡੀਓ ਕਾਲ ਕਰਕੇ ਹਾਲ ਚਾਲ ਪੁੱਛਿਆ। ਹਮਲਾ ਕਰਨ ਵਾਲਾ ਸ਼ਖਸ ਗ੍ਰਿਫ਼ਤਾਰ ਕਰ ਲਿਆ ਹੈ। ਇਸਦੀ ਸੀਐੱਮ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਵੀ ਪਾਈ ਹੈ। ਪੇਜ ਉੱਤੇ ਵੀਡੀਓ ਕਾਲ ਦੀ ਵੀਡੀਓ ਪਾ ਕੇ ਲਿਖਿਆ ਹੈ ਕਿ ਹਾਲ ਹੀ ਵਿੱਚ ਮੇਰੀ ਹੋਮ ਗਾੱਰਡ ਰੱਛਪਾਲ ਸਿੰਘ ਜੀ ਨਾਲ ਗੱਲ ਹੋਈ ਜਿਨ੍ਹਾਂ ‘ਤੇ ਜਲੰਧਰ ਵਿਖੇ ਸ਼ੈਤਾਨ ਅਨਸਰ ਵੱਲੋਂ ਹਮਲਾ ਕੀਤਾ ਗਿਆ ਜਿਸਨੂੰ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੱਛਪਾਲ ਸਿੰਘ ਜੀ ਰਿਕਵਰ ਕਰ ਰਹੇ ਹਨ ਤੇ 19 ਦਿਨਾਂ ਵਿੱਚ ਛੁੱਟੀ ਮਿਲ ਜਾਵੇਗੀ ਤੇ ਮੈਨੂੰ ਪੂਰਾ ਯਕੀਨ ਹੈ ਕਿ ਦੋਸ਼ੀ ਨੂੰ ਕਾਨੂੰਨ ਅਧੀਨ ਸਜ਼ਾ ਮਿਲੇਗੀ।

    ਇਸਦੇ ਨਾਲ ਹੀ ਸੀਐੱਮ ਕੈਪਟਨ ਨੇ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਰਸ ਬਲਜੀਤ ਕੌਰ ਜੀ ਨਾਲ ਗੱਲ ਕੀਤੀ। ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਿਹਨਤ ਤੇ ਲੋਕਾਂ ਦੇ ਇਲਾਜ ਵਿੱਚ ਉਨ੍ਹਾਂ ਦੀ ਤਤਪਰਤਾ ਲਈ ਉਨ੍ਹਾਂ ਨੂੰ ਮੈਂ ਸ਼ਾਬਾਸ਼ੀ ਦਿੰਦਾ ਹਾਂ। ਕੋਵਿਡ-19 ਵਿਰੁੱਧ ਤੁਸੀਂ ਸਾਰੇ ਫਰੰਟਫੁੱਟ ‘ਤੇ ਹੋ ਕੇ ਲੜ ਰਹੇ ਹੋ ਤੇ ਮੈਂ ਤੁਹਾਡੀ ਸੇਵਾ ਭਾਵਨਾ ਦੀ ਕਦਰ ਕਰਦਾ ਹਾਂ ਤੇ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ।

     

    LEAVE A REPLY

    Please enter your comment!
    Please enter your name here