ਚੰਡੀਗੜ੍ਹ-ਅੰਬਾਲਾ ਹਾਈਵੇਅ ਤੇ ਕਾਰ ‘ਚ ਛੱਡੀ ਚਾਬੀ ਤਾਂ ਪਤਨੀ ਸਮੇਤ ਕਾਰ ਲੈ ਫ਼ਰਾਰ ਹੋਏ ਲੁਟੇਰੇ

    0
    126

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਹਾਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਆਪਣੀ ਕਾਰ ‘ਚ ਚਾਬੀ ਲੱਗੀ ਹੋਈ ਛੱਡ ਦਿੱਤੀ। ਇਸ ਦੌਰਾਨ ਲੁਟੇਰੇ ਆਏ ਅਤੇ ਉਸਦੀ ਗੱਡੀ ਲੈ ਫ਼ਰਾਰ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਸਭ ਹੋਇਆ ਵਿਅਕਤੀ ਦੀ ਪਤਨੀ ਕਾਰ ਅੰਦਰ ਹੀ ਮੌਜੂਦ ਸੀ। ਚੋਰਾਂ ਨੇ ਮਹਿਲਾ ਨੂੰ ਪੰਜ ਕਿਲੋ ਮੀਟਰ ਦੂਰ ਜਾ ਕੇ ਉਤਾਰ ਦਿੱਤਾ ਅਤੇ ਫ਼ਰਾਰ ਹੋ ਗਏ।

    ਮੋਹਾਲੀ ਦੇ ਡੇਰਾ ਬੱਸੀ ਇਲਾਕੇ ‘ਚ ਦਰਜ ਸ਼ਿਕਾਇਤ ਮੁਤਾਬਿਕ ਗੱਡੀ ਚੰਡੀਗੜ੍ਹ-ਅੰਬਾਲੀ ਹਾਈਵੇਅ ਤੇ ਖੜ੍ਹੀ ਸੀ। ਇਸ ਦੌਰਾਨ ਦੋ ਵਿਅਕਤੀ ਆਏ ਇੱਕ ਨੇ ਗੱਡੀ ਚਾਲੂ ਕੀਤੀ ਅਤੇ ਦੂਜੇ ਨੇ ਮਹਿਲਾ ਦਾ ਮੂੰਹ ਬੰਦ ਕੀਤਾ। ਮਹਿਲਾ ਨੂੰ ਕੁੱਝ ਦੂਰੀ ਤੇ ਜਾ ਕੇ ਕਾਰ ਵਿਚੋਂ ਸੁੱਟ ਦਿੱਤਾ ਗਿਆ। ਕਾਰ ਮਾਲਕ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਿਆ ਸੀ। ਪਰ ਗੱਡੀ ‘ਚ ਚਾਬੀ ਲੱਗੀ ਹੀ ਛੱਡ ਗਿਆ।

    ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰ ਲੱਭਣ ‘ਚ ਲੱਗੀ ਹੈ। ਪੁਲਿਸ ਆਸ ਪਾਸ ਦੇ ਸੀਸੀਟੀਵੀ ਵੀ ਛਾਣ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ-ਅੰਬਾਲਾ ਰਾਜ ਮਾਰਗ ‘ਤੇ ਪੈਂਦਾ ਇਹ ਖੇਤਰ ਚੰਡੀਗੜ੍ਹ ਹਵਾਈ ਅੱਡੇ ਦੇ ਬਹੁਤ ਨੇੜੇ ਹੈ। ਇਸ ਤੋਂ ਪਹਿਲਾਂ ਵੀ ਇਸ ਖੇਤਰ ਵਿੱਚ ਬਦਮਾਸ਼ਾਂ ਵਲੋਂ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

    LEAVE A REPLY

    Please enter your comment!
    Please enter your name here