ਕਿਸਾਨ ਸੜਕਾਂ ਉੱਤੇ ਅਤੇ ਕਿਸਾਨ ਆਗੂ 5 ਸਟਾਰ ਹੋਟਲਾਂ ‘ਚ ਰਹਿੰਦੇ ਨੇ: ਗਰੇਵਾਲ

    0
    111

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਕਿਸਾਨ ਆਗੂਆਂ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗ਼ਰੀਬ ਕਿਸਾਨ ਤਾਂ ਸੜਕਾਂ ‘ਤੇ ਪਏ ਹਨ ਤੇ ਕਿਸਾਨ ਲੀਡਰ 5 ਸਟਾਰ ਹੋਟਲਾਂ ਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਇਨ੍ਹਾਂ ਆਗੂਆਂ ਨੂੰ ਹੁਣ ਅਨੰਦ ਆਉਣ ਲੱਗ ਪਿਆ ਹੈ ਤੇ ਇਸ ਲਈ ਹੁਣ ਇਹ ਮਸਲੇ ਦਾ ਹੱਲ ਚਾਹੁੰਦੇ ਹੀ ਨਹੀਂ।

    ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਦੀਆਂ ਜਾਇਜ਼ ਤੇ ਨਾਜਾਇਜ਼ ਮੰਗਾਂ ਮੰਨਣ ਲਈ ਤਿਆਰ ਵੀ ਹੋ ਗਈ ਹੈ ਪਰ ਫਿਰ ਵੀ ਇਹ ਲੋਕ ਰਾਹ ਉੱਤੇ ਪੈਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਇਹ ਕਿਹੜੇ ਹੋਟਲ ਵਿਚ ਜਾਂਦੇ ਹਨ, ਇਸ ਦੇ ਸਾਰੇ ਸਬੂਤ ਹਨ। ਹੁਣ ਇਨ੍ਹਾਂ ਨੂੰ ਅਨੰਦ ਆਉਣ ਲੱਗ ਪਿਆ ਹੈ।

    LEAVE A REPLY

    Please enter your comment!
    Please enter your name here