ਚੋਣ ਕਮਿਸ਼ਨ ਨੇ ਲਾਇਆ 24 ਘੰਟੇ ਦਾ ਬੈਨ ਤਾਂ ਧਰਨੇ ‘ਤੇ ਬੈਠੀ ਮਮਤਾ ਬੈਨਰਜੀ

    0
    157

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵਲੋਂ ਉਨ੍ਹਾਂ ‘ਤੇ 24 ਘੰਟੇ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਗ਼ੈਰ ਸੰਵਿਧਾਨਕ ਅਤੇ ਆਲੋਕਤੰਤਰੀ ਕਰਾਰ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਕਮਿਸ਼ਨ ਦੇ “ਗ਼ੈਰ ਸੰਵਿਧਾਨਕ ਫ਼ੈਸਲੇ” ਦੇ ਖ਼ਿਲਾਫ਼ ਮੰਗਲਵਾਰ ਨੂੰ ਕੋਲਕਾਤਾ ਵਿੱਚ ਇੱਕ ਧਰਨਾ ਦੇਣਗੇ।

    ਮਮਤਾ ਨੇ ਟਵੀਟ ਕੀਤਾ, “ਮੈਂ ਚੋਣ ਕਮਿਸ਼ਨ ਦੇ ਆਲੋਕਤੰਤਰੀ ਅਤੇ ਗ਼ੈਰ ਸੰਵਿਧਾਨਿਕ ਫ਼ੈਸਲੇ ਦੇ ਵਿਰੋਧ ਵਿੱਚ ਕੱਲ (ਮੰਗਲਵਾਰ) ਸਵੇਰੇ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ਵਿਖੇ ਧਰਨੇ ‘ਤੇ ਬੈਠਾਂਗੀ। ”ਮਮਤਾ ਬੈਨਰਜੀ ਦੀ ਕੇਂਦਰੀ ਬਲਾਂ ਵਿਰੁੱਧ ਟਿੱਪਣੀ ਅਤੇ ਕਥਿਤ ਤੌਰ ‘ਤੇ ਧਾਰਮਿਕ ਲਹਿਜ਼ੇ ਵਾਲੇ ਬਿਆਨ ਦੇ ਬਾਅਦ ਚੋਣ ਕਮਿਸ਼ਨ ਦੁਆਰਾ ਇਹ ਪਬੰਧੀ ਵਾਲਾ ਆਦੇਸ਼ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਦੇ ਹੋਏ ਅਗਲੇ 24 ਘੰਟਿਆਂ ਤਕ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਕੇਂਦਰੀ ਬਲਾਂ ਖਿਲਾਫ ਬੈਨਰਜੀ ਦੀ ਟਿੱਪਣੀ ਅਤੇ ਕਥਿਤ ਤੌਰ ’ਤੇ ਧਾਰਮਿਕ ਲਹਿਜੇ ਵਾਲੇ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਸੀ।ਚੋਣ ਕਮਿਸ਼ਨ ਨੇ ਆਪਣੇ ਹੁਕਮ ’ਚ ਕਿਹਾ ਕਿ ਕਮਿਸ਼ਨ ਪੂਰੇ ਰਾਜ ’ਚ ਕਾਨੂੰਨ ਵਿਵਸਥਾ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਨ ਵਾਲੇ ਅਜਿਹੇ ਬਿਆਨਾਂ ਦੀ ਨਿੰਦਾ ਕਰਦਾ ਹੈ ਅਤੇ ਮਮਤਾ ਬੈਨਰਜੀ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਸਲਾਹ ਦਿੰਦਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਅਜਿਹੇ ਬਿਆਨਾਂ ਦੀ ਵਰਤੋਂ ਕਰਨ ਤੋਂ ਬਚੇ।ਕਮਿਸ਼ਨ ਦੇ ਫੈਸਲੇ ਦੇ ਜਵਾਬ ’ਚ ਬੈਨਰਜੀ ਨੇ ਟਵੀਟ ਕਰਕੇ ਲਿਖਿਆ ਕਿ ਚੋਣ ਕਮਿਸ਼ਨ ਦੇ ਅਲੋਕਤਾਂਤਰਿਕ ਅਤੇ ਅਸਵਿਧਾਨਕ ਫੈਸਲੇ ਦੇ ਵਿਰੋਧ ’ਚ ਮੈਂ ਮੰਗਲਵਾਰ ਨੂੰ 12 ਵਜੇ ਤੋਂ ਗਾਂਧੀ ਮੂਰਤੀ, ਕੋਲਕਾਤਾ ’ਤੇ ਧਰਨੇ ’ਤੇ ਬੈਠਾਂਗੇ। ਚੋਣ ਕਮਿਸ਼ਨ ’ਤੇ ਨਿਸ਼ਾਨਾ ਲਗਾਉਂਦੇ ਹੋਏ ਟੀ.ਐੱਮ.ਸੀ. ਦੇ ਰਾਸ਼ਟਰੀ ਉਪ-ਪ੍ਰਧਾਨ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਲੋਕਤੰਤਰ ਦੀ ਹਰ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ। ਸਾਨੂੰ ਚੋਣ ਕਮਿਸ਼ਨ ਦੀ ਨਿਰਪੱਖਤਾ ਬਾਰੇ ਹਮੇਸ਼ਾ ਸ਼ੱਕ ਸੀ ਪਰ ਅੱਜ ਇਸ ਨੇ ਜੋ ਵੀ ਵਿਖਾਵਾ ਕੀਤਾ ਹੈ, ਉਹ ਸਪਸ਼ਟ ਹੈ। ਹੁਣ ਇਹ ਸਪਸ਼ਟ ਹੈ ਕਿ ਚੋਣ ਕਮਿਸ਼ਨ ਮੋਦੀ/ਸ਼ਾਹ ਦੇ ਇਸ਼ਾਰੇ ’ਤੇ ਅਤੇ ਉਨ੍ਹਾਂ ਦੇ ਹੁਕਮਾਂ ਤਹਿਤ ਕੰਮ ਕਰ ਰਿਹਾ ਹੈ।

    LEAVE A REPLY

    Please enter your comment!
    Please enter your name here