ਘੱਟ ਗਿਆ ਸੋਨੇ ਦਾ ਭਾਅ, ਚਾਂਦੀ ਵੀ ਹੋਈ ਸਸਤੀ; ਜਾਣੋ ਕੀ ਚੱਲ ਰਿਹੈ ਰੇਟ

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਵਾਅਦਾ ਬਾਜ਼ਾਰ ’ਚ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖੀ ਗਈ। ਮਲਟੀ ਕਮੋਡਿਟੀ ਐਕਸਚੇਂਜ ’ਤੇ ਸਵੇਰੇ 10.07 ਵਜੇ ਅਗਸਤ, 2021 ’ਚ ਡਿਲਵਰੀ ਵਾਲੇ ਸੋਨੇ ਦਾ ਭਾਅ 181 ਰੁਪਏ ਦੀ ਟੁੱਟ ਦੇ ਨਾਲ 47,729 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੈਂਡ ਕਰ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਗਸਤ, 2021 ’ਚ ਡਿਲਵਰੀ ਵਾਲੇ ਸੋਨੇ ਦਾ ਭਾਅ 47,910 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਇਸੀ ਤਰ੍ਹਾਂ ਅਕਤੂਬਰ 2021 ’ਚ ਡਿਲਵਰੀ ਵਾਲੇ ਸੋਨੇ ਦਾ ਰੇਟ 144 ਰੁਪਏ ਭਾਵ 0.30 ਦੀ ਟੁੱਟ ਦੇ ਨਾਲ 48,000 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਕਤੂਬਰ, ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 48,144 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।

    ਵਾਅਦਾ ਬਾਜ਼ਾਰ ’ਚ ਚਾਂਦੀ ਦੀ ਕੀਮਤ –

    ਮਲਟੀ ਕਮੋਡਿਟੀ ਐਕਸਚੇਂਜ ’ਤੇ ਸਵੇਰੇ 10.08 ਵਜੇ ਸਤੰਬਰ, 2021 ਵਾਲੀ ਚਾਂਦੀ ਦੀ ਕੀਮਤ 501 ਰੁਪਏ ਭਾਵ 0.72 ਫ਼ੀਸਦ ਦੀ ਟੁੱਟ ਦੇ ਨਾਲ 68,864 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟ੍ਰੈਂਡ ਕਰ ਰਹੀ ਸੀ। ਬੁੱਧਵਾਰ ਨੂੰ ਸਤੰਬਰ ਕਾਨਟ੍ਰੈਕਟ ਵਾਲੀ ਚਾਂਦੀ ਦੀ ਕੀਮਤ 69,365 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ। ਇਸੀ ਤਰ੍ਹਾਂ ਦਸੰਬਰ 2021 ’ਚ ਡਿਲਵਰੀ ਵਾਲੀ ਚਾਂਦੀ ਦੀ ਕੀਮਤ 429 ਰੁਪਏ ਭਾਵ 0.61 ਫ਼ੀਸਦ ਦੀ ਗਿਰਾਵਟ ਦੇ ਨਾਲ 70,227 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸਤੋਂ ਪਿਛਲੇ ਸੈਸ਼ਨ ’ਚ ਦਸੰਬਰ, 2021 ’ਚ ਡਿਲਵਰੀ ਵਾਲੀ ਚਾਂਦੀ ਦੀ ਕੀਮਤ 70,656 ਰੁਪਏ ਕਿਲੋਗ੍ਰਾਮ ’ਤੇ ਰਹੀ ਸੀ।

    ਵਿਸ਼ਵੀ ਬਾਜ਼ਾਰਾਂ ’ਚ ਸੋਨੇ ਦਾ ਰੇਟ –

    ਬਲੂਮਬਰਗ ਅਨੁਸਾਰ ਕਾਮੈਕਸ ’ਤੇ ਅਗਸਤ 2021 ’ਚ ਡਿਲਵਰੀ ਵਾਲੇ ਸੋਨੇ ਦਾ ਭਾਅ 5.50 ਡਾਲਰ ਭਾਵ 0.31 ਫ਼ੀਸਦ ਦੀ ਗਿਰਾਵਟ ਦੇ ਨਾਲ 1,796.60 ਡਾਲਰ ਪ੍ਰਤੀ ਔਂਸ ’ਤੇ ਚੱਲ ਰਿਹਾ ਸੀ। ਇਸੀ ਤਰ੍ਹਾਂ ਸਪਾਟ ਮਾਰਕਿਟ ’ਚ ਅਗਸਤ ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 5.63 ਡਾਲਰ ਭਾਵ 0.31 ਫ਼ੀਸਦ ਦੀ ਟੁੱਟ ਦੇ ਨਾਲ 1,798 ਡਾਲਰ ਪ੍ਰਤੀ ਔਂਸ ’ਤੇ ਟ੍ਰੈਂਡ ਕਰ ਰਿਹਾ ਸੀ।

    ਅੰਤਰਰਾਸ਼ਟਰੀ ਪੱਧਰ ’ਤੇ ਚਾਂਦੀ ਦੀ ਕੀਮਤ –

    ਕਾਮੈਕਸ ’ਤੇ ਸਤੰਬਰ 2021 ’ਚ ਡਿਲਵਰੀ ਵਾਲੀ ਚਾਂਦੀ ਦੀ ਕੀਮਤ 0.17 ਡਾਲਰ ਭਾਵ 0.65 ਫ਼ੀਸਦ ਦੀ ਗਿਰਾਵਟ ਦੇ ਨਾਲ 25.96 ਡਾਲਰ ਪ੍ਰਤੀ ਔਂਸ ’ਤੇ ਚੱਲ ਰਹੀ ਸੀ। ਇਸ ਤਰ੍ਹਾਂ ਹਾਜ਼ਿਰ ਬਾਜ਼ਾਰ ’ਚ ਚਾਂਦੀ ਦੀ ਕੀਮਤ 0.23 ਡਾਲਰ ਭਾਵ 0.87 ਫ਼ੀਸਦ ਦੀ ਟੁੱਟ ਦੇ ਨਾਲ 25.91 ਡਾਲਰ ਪ੍ਰਤੀ ਔਂਸ ’ਤੇ ਟ੍ਰੈਂਡ ਕਰ ਰਹੀ ਸੀ।

    LEAVE A REPLY

    Please enter your comment!
    Please enter your name here