ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦਾ ਫੇਸਬੁੱਕ ਅਕਾਊਂਟ ਹੈਕ, ਕਰਨ ਲੱਗੇ ਕਾਂਗਰਸ ਦੀ ਤਰੀਫ਼!

    0
    130

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦੇ ਫੇਸਬੁੱਕ ਅਕਾਊਂਟ ਹੈਕ ਹੋਣ ਦੀ ਖ਼ਬਰ ਅੱਜ ਸਵੇਰੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਕੁੱਝ ਪੁਰਾਣੀਆਂ ਪੋਸਟਾਂ ਨਾਲ ਵੀਡੀਓ ਵੀ ਅਪਲੋਡ ਕੀਤੀਆਂ ਗਈਆਂ ਹਨ। ਹਾਲਾਂਕਿ ਦਾਅਵਾ ਕੀਤਾ ਗਿਆ ਹੈ ਕਿ ਸਵੇਰੇ ਤਕ ਹੈਕਿੰਗ ਨੂੰ ਰੋਕ ਦਿੱਤਾ ਗਿਆ ਤੇ ਡੇਟਾ ਰਿਕਵਰ ਕਰ ਲਿਆ ਗਿਆ ਹੈ। ਰਾਜਸਭਾ ਮੈਂਬਰ ਜੋਤੀਰਾਦਿਤਿਆ ਸਿੰਧੀਆ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਦੇ ਰੂਪ ‘ਚ ਸਹੁੰ ਲਈ ਸੀ। ਇਸ ਤੋਂ ਬਾਅਦ ਰਾਤ 2 ਵਜੇ ਕਰੀਬ ਅਚਾਨਕ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਤੋਂ ਕਈ ਸਾਰੀਆਂ ਪੋਸਟਾਂ ਵਾਇਰਲ ਹੋਈਆਂ। ਜਿਸ ‘ਚ ਉਨ੍ਹਾਂ ਦੇ ਕਾਂਗਰਸ ‘ਚ ਰਹਿੰਦਿਆਂ ਦਿੱਤੇ ਗਏ ਬਿਆਨ ‘ਤੇ ਵੀਡੀਓ ਸ਼ਾਮਲ ਸਨ। ਇਨ੍ਹਾਂ ਫੋਟੋ ਤੇ ਵੀਡੀਓ ਦੇ ਪੋਸਟ ਹੁੰਦਿਆਂ ਹੀ ਭਾਜੜਾਂ ਪੈ ਗਈਆਂ। ਸਿੰਧੀਆ ਸਮਰਥਕ ਕ੍ਰਿਸ਼ਨਾ ਘਾਟਗੇ ਨੇ ਦੱਸਿਆ ਕਿ ਸਵੇਰੇ ਤਕ ਫੇਸਬੁੱਕ ਹੈਂਕਿੰਗ ਨੂੰ ਰੋਕ ਦਿੱਤਾ ਗਿਆ ਤੇ ਸਾਰੇ ਡੇਟਾ ਰਿਕਵਰ ਵੀ ਕਰ ਲਿਆ ਗਿਆ ਹੈ।

    ਸਾਈਬਰ ਟੀਮ ਹੋਈ ਅਲਰਟ :

    ਸਿੰਧੀਆ ਸਮਰਥਕ ਘਾਟਗੇ ਮੁਤਾਬਿਕ ਕੇਂਦਰੀ ਮੰਤਰੀ ਦਾ ਫੇਸਬੁੱਕ ਅਕਾਊਂਟ ਹੈਕ ਹੋਣ ਦੀ ਸੂਚਨਾ ਮਿਲਦਿਆਂ ਹੀ ਸਾਈਬਰ ਟੀਮ ਅਲਰਟ ਮੋਡ ‘ਤੇ ਆ ਗਈ ਸੀ। ਇਸ ਤੋਂ ਬਾਅਦ ਹੈਂਕਿੰਗ ਨੂੰ ਰੋਕਣ ਦੇ ਨਾਲ ਹੀ ਸਾਰੀਆਂ ਪੁਰਾਣੀਆਂ ਪੋਸਟਾਂ ਹਟਾ ਦਿੱਤੀਆਂ ਗਈਆਂ ਹਨ।

    ਇੰਟਰਨੈੱਟ ਮੀਡੀਆ ਅਕਾਊਂਟ ਹੈਂਕਿੰਗ ਬਣਿਆ ਪਰੇਸ਼ਾਨੀ :

    ਇੰਟਰਨੈੱਟ ਮੀਡੀਆ ਦੇ ਇਸੇਤਮਾਲ ਕਰਤਾ ਲਈ ਅਕਾਊਂਟ ਹੈਂਕਿੰਗ ਇਕ ਵੱਡੀ ਪਰੇਸ਼ਾਨੀ ਬਣ ਚੁੱਕੀ ਹੈ। ਆਨਲਾਈਨ ਠੱਗੀ ਦਾ ਗੈਂਗ ਚਲਾਉਣ ਵਾਲੇ ਲੋਕ ਇਸ ਰਾਹੀਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਕਈ ਮਾਮਲਿਆਂ ‘ਚ ਦੇਖਣ ‘ਚ ਆਇਆ ਹੈ ਕਿ ਲੋਕਾਂ ਦੇ ਅਕਾਊਂਟ ਨੂੰ ਹੈਕ ਕਰ ਕੇ ਉਨ੍ਹਾਂ ਦੇ ਫਰੈਂਡਸ ਨੂੰ ਮੈਸੇਜ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here