ਘਾਤਕ ਹੋਵੇਗੀ ਫਿਰ ਲਾਪਰਵਾਹੀ, ਅਨਲਾਕ ’ਚ ਲੋਕਾਂ ਨੂੰ ਵਧ ਸਾਵਧਾਨ ਰਹਿਣ ਦੀ ਜ਼ਰੂਰਤ- ਡਾ. ਹਰਸ਼ਵਰਧਨ

    0
    146

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਲੋਕਾਂ ਨੂੰ ਫਿਰ ਤੋਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫਿਰ ਤੋਂ ਲਾਪਰਵਾਹੀ ਲੋਕਾਂ ਲਈ ਘਾਤਕ ਹੋ ਸਕਦੀ ਹੈ। ਅਨਲਾਕ ’ਚ ਵਧ ਸਤਰਕ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਉੱਚ ਪੱਧਰ ’ਤੇ ਜਾਣ ਬਾਅਦ ਘੱਟ ਹੋ ਗਏ ਹਨ। ਇਸ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਇਨਫੈਕਸ਼ਨ ਰੁਕਣ ਦੀ ਗਾਰੰਟੀ ਨਹੀਂ ਹੈ। ਇਸ ਲਈ ਅਨਲਾਕ ’ਚ ਵੀ ਵਧ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

    ਸਿਹਤ ਮੰਤਰੀ ਡਾ. ਹਰਧਵਰਨ ਦਿੱਲੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਅਨਲਾਕ ਦਾ ਭਾਵ ਇਹ ਨਹੀਂ ਹੈ ਕਿ ਕੋਰੋਨਾ ਖ਼ਤਮ ਹੋ ਗਿਆ ਹੈ। ਬਲਕਿ ਅਨਲਾਕ ਤੋਂ ਬਾਅਦ ਹੋਰ ਜ਼ਿਆਦਾ ਸਾਵਧਾਨੀ ਰਹਿਣ ਦੀ ਜ਼ਰੂਰਤ ਹੈ। ਖ਼ਾਸ ਤੌਰ ’ਤੇ ਠੀਕ ਤਰੀਕੇ ਨਾਲ ਮਾਸਕ ਲਗਾਉਣ ਤੇ ਸਰੀਰਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ।

    ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ’ਤੇ ਹੋ ਰਿਹਾ ਤੇਜ਼ੀ ਨਾਲ ਕੰਮ –

    ਡਾ. ਹਰਸ਼ਵਰਧਨ ਨੇ ਦੱਸਿਆ ਕਿ 2014 ’ਚ ਅਹੁਦਾ ਸੰਭਾਲਣ ਤੋਂ ਬਾਅਦ ਹੀ ਪੀਐੱਮ ਮੋਦੀ ਨੇ ਦੇਸ਼ ਸਾਹਮਣੇ ਡਿਜੀਟਲ ਇੰਡੀਆ ਦਾ ਵਿਜਨ ਪੇਸ਼ ਕੀਤਾ ਸੀ। ਇਸੇ ਤਹਿਤ ਸਿਹਤ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਨੈਸਨਲ ਡਿਜੀਟਲ ਹੈਥਲ ਮਿਸ਼ਨ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

     

     

     

    LEAVE A REPLY

    Please enter your comment!
    Please enter your name here