12 ਦਿਨਾਂ ‘ਚ ਕਰੀਬ 2 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਕਈ ਸ਼ਹਿਰਾਂ ‘ਚ 105 ਰੁਪਏ ਤੋਂ ਪਾਰ

    0
    151

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਵਾਧਾ ਜਾਰੀ ਹੈ। ਜੂਨ ਮਹੀਨੇ ਦੇ ਸਿਰਫ਼ 12 ਦਿਨਾਂ ਦੀ ਗੱਲ ਕਰੀਏ ਤਾਂ ਪੈਟਰੋਲ ਕਰੀਬ 2 ਰੁਪਏ ਮਹਿੰਗਾ ਹੋ ਗਿਆ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ 105 ਰੁਪਏ ਦੇ ਆਸ ਪਾਸ ਪਹੁੰਚ ਗਿਆ ਹੈ। ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 23 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

    ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜੂਨ ਦੇ 12 ਦਿਨਾਂ ਵਿਚ ਪੈਟਰੋਲ 1.63 ਰੁਪਏ ਮਹਿੰਗਾ ਹੋਇਆ। ਇਸ ਦੇ ਨਾਲ ਹੀ ਡੀਜ਼ਲ 1.60 ਪੈਸੇ ਦਾ ਵਾਧਾ ਹੋਇਆ ਹੈ।

    ਜਾਣੋ ਅੱਜ ਆਪਣੇ ਸ਼ਹਿਰ ਵਿਚ ਪੈਟਰੋਲ-ਡੀਜ਼ਲ ਦੀ ਕੀਮਤ –

    >> ਦਿੱਲੀ – ਪੈਟਰੋਲ 96.12 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 86.98 ਰੁਪਏ ਪ੍ਰਤੀ ਲੀਟਰ।
    >> ਮੁੰਬਈ- 102.30 ਰੁਪਏ ਪ੍ਰਤੀ ਲੀਟਰ, ਡੀਜ਼ਲ 94.39 ਰੁਪਏ ਪ੍ਰਤੀ ਲੀਟਰ।
    >> ਕੋਲਕਾਤਾ- 96.06 ਰੁਪਏ ਪ੍ਰਤੀ ਲੀਟਰ, ਡੀਜ਼ਲ 89.83 ਰੁਪਏ ਪ੍ਰਤੀ ਲੀਟਰ।

    >> ਚੇਨਈ – 97.43 ਰੁਪਏ ਪ੍ਰਤੀ ਲੀਟਰ, ਡੀਜ਼ਲ 91.64 ਰੁਪਏ ਪ੍ਰਤੀ ਲੀਟਰ।
    >> ਬੰਗਲੁਰੂ – 99.33 ਰੁਪਏ ਪ੍ਰਤੀ ਲੀਟਰ, ਡੀਜ਼ਲ 92.21 ਰੁਪਏ ਪ੍ਰਤੀ ਲੀਟਰ।
    >> ਨੋਇਡਾ- 93.46 ਰੁਪਏ ਪ੍ਰਤੀ ਲੀਟਰ, ਡੀਜ਼ਲ 87.46 ਰੁਪਏ ਪ੍ਰਤੀ ਲੀਟਰ।

    ਇਨ੍ਹਾਂ ਸ਼ਹਿਰਾਂ 100 ਤੋਂ ਪਾਰ –

    >> ਜੈਪੁਰ – 102.73 ਰੁਪਏ ਪ੍ਰਤੀ ਲੀਟਰ, ਡੀਜ਼ਲ 95.92 ਰੁਪਏ ਪ੍ਰਤੀ ਲੀਟਰ।
    >> ਭੋਪਾਲ- 104.29 ਰੁਪਏ ਪ੍ਰਤੀ ਲੀਟਰ, ਡੀਜ਼ਲ 95.60 ਰੁਪਏ ਪ੍ਰਤੀ ਲੀਟਰ।
    >> ਸ਼੍ਰੀਗੰਗਾਨਗਰ – 107.22 ਰੁਪਏ ਪ੍ਰਤੀ ਲੀਟਰ, ਡੀਜ਼ਲ 100.05 ਰੁਪਏ ਪ੍ਰਤੀ ਲੀਟਰ।
    >> ਰੀਵਾ – 106.51 ਰੁਪਏ ਪ੍ਰਤੀ ਲੀਟਰ, ਡੀਜ਼ਲ 97.65 ਰੁਪਏ ਪ੍ਰਤੀ ਲੀਟਰ ਹੈ।

    LEAVE A REPLY

    Please enter your comment!
    Please enter your name here