ਗੜ੍ਹਸ਼ੰਕਰ ਵਿਚ ਨੌਜਵਾਨ ਵੱਲੋਂ ਖ਼ੁਦਕੁਸ਼ੀ !

    0
    126

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰਵਿੰਦਰ)

    ਗੜ੍ਹਸ਼ੰਕਰ : ਸਬ ਡਵੀਜਨ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਟੱਬਾ ‘ਚ ਇਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਨਾਥ ਰਾਮ (30) ਵਲੋਂ ਘਰ ‘ਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮ੍ਰਿਤਕ ਦੇ ਘਰ ਵਿਚ ਪਤਨੀ ਤੇ 1 ਸਾਲ ਦੀ ਧੀ ਹੈ।

    ਜਾਣਕਾਰੀ ਮੁਤਾਬਿਕ ਮ੍ਰਿਤਕ ਘਰ ‘ਚ ਇਕੱਲਾ ਹੀ ਰਹਿੰਦਾ ਸੀ। ਮ੍ਰਿਤਕ ਦੀ ਪਤਨੀ 30 ਅਗਸਤ ਨੂੰ ਆਪਣੀ ਲੜਕੀ ਸਮੇਤ ਪੇਕੇ ਚਲੀ ਗਈ, ਅਮਨਦੀਪ ਸਿੰਘ ਨੇ ਉਸੇ ਦਿਨ ਰਾਤ ਨੂੰ ਫਾਹਾ ਲੈ ਲਿਆ। ਜਦ ਦੂਰ-ਦੂਰ ਤੱਕ ਬਦਬੂ ਆਉਣ ਲੱਗੀ ਤਾਂ ਨੇੜੇ ਲੱਗਦੇ ਘਰਾਂ ਵਾਲਿਆਂ ਨੇ ਇਕੱਠੇ ਹੋ ਕੇ ਦੇਖਿਆ ਤਾਂ ਅਮਨਦੀਪ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਮ੍ਰਿਤਕ ਦੀ ਲਾਸ਼ ਲਟਕ ਰਹੀ ਸੀ।

    ਘਟਨਾ ਦੀ ਸੂਚਨਾ ਤੁਰੰਤ ਪੁਲਿਸ ਚੌਕੀ ਬੀਣੇਵਾਲ ਨੂੰ ਦਿੱਤੀ ਗਈ। ਸਤਵਿੰਦਰ ਸਿੰਘ ਐੱਸ.ਆਈ. ਦੀ ਅਗਵਾਈ ‘ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਅਧੀਨ ਜ਼ਰੂਰੀ ਕਾਰਵਾਈ ਕੀਤੀ ਤੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

    LEAVE A REPLY

    Please enter your comment!
    Please enter your name here