ਕੋਰੋਨਾ ਕਰਕੇ ਵਿਦਿਆਰਥੀਆਂ ਤੋਂ ਬਿਨ੍ਹਾਂ ਮੰਨੇਗਾ ‘ਅਧਿਆਪਕ ਦਿਵਸ’ :

    0
    125

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਅੱਜ ਅਧਿਆਪਕ ਦਿਵਸ ਹੈ। ਇਹ ਦਿਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਮੌਕੇ ‘ਤੇ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਵਿੱਚ ਹੋਇਆ ਸੀ। ਉਨ੍ਹਾਂ ਨੂੰ ਇਕ ਮਹਾਨ ਦਾਰਸ਼ਨਿਕ, ਉੱਘੇ ਵਿਦਵਾਨ ਅਤੇ ਹਿੰਦੂ ਚਿੰਤਕ ਵਜੋਂ ਜਾਣਿਆ ਜਾਂਦਾ ਹੈ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸੀ। ਭਾਰਤ ਸਰਕਾਰ ਅਧਿਆਪਕ ਦਿਵਸ ਮੌਕੇ ਸਰਬੋਤਮ ਅਧਿਆਪਕਾਂ ਦਾ ਸਨਮਾਨ ਕਰਦੀ ਹੈ।

    ਹਰ ਸਾਲ ਇਸ ਮੌਕੇ ਸਾਰੇ ਦੇਸ਼ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਪਰ ਇਸ ਵਾਰ ਅਧਿਆਪਕ ਦਿਵਸ ਪਹਿਲੀ ਵਾਰ ਬਿਨਾਂ ਵਿਦਿਆਰਥੀਆਂ ਦੇ ਮਨਾਇਆ ਜਾਵੇਗਾ। ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਕੂਲ ਅਤੇ ਕਾਲਜ ਬੰਦ ਹਨ। ਵਿਦਿਆਰਥੀਆਂ ਲਈ ਲਾਕਡਾਊਨ ‘ਚ ਆਪਣੇ ਸਕੂਲ ਜਾਣਾ ਸੰਭਵ ਨਹੀਂ ਹੈ। ਇਸ ਵਾਰ ਵਿਦਿਆਰਥੀ ਖ਼ੁਦ ਅਧਿਆਪਕਾਂ ਲਈ ਹਾਜ਼ਰ ਹੋ ਕੇ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਨਹੀਂ ਕਰ ਸਕਣਗੇ। ਹਾਲਾਂਕਿ, ਸ਼ੁਕਰਗੁਜ਼ਾਰੀ ਦਿਖਾਉਣ ਦੇ ਹੋਰ ਤਰੀਕੇ ਅਪਣਾਏ ਜਾ ਸਕਦੇ ਹਨ।

    ਅਧਿਆਪਕ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਿਦਿਆਰਥੀ ਉਨ੍ਹਾਂ ਨੂੰ ਘਰ ਤੋਂ ਦੂਰ ਰਹਿ ਕੇ ਵੀ ਯਾਦ ਕਰ ਸਕਦੇ ਹਨ। ਅਧਿਆਪਕਾਂ ਨੂੰ ਵਿਸ਼ੇਸ਼ ਸੰਦੇਸ਼, ਫੋਟੋਆਂ, ਤਸਵੀਰਾਂ, ਕਾਰਡ, ਗ੍ਰੀਟਿੰਗ ਕਾਰਡ ਅਤੇ ਸ਼ਾਯਰੀ ਭੇਜੀ ਜਾ ਸਕਦੀ ਹੈ। ਸੋਸ਼ਲ ਮੀਡੀਆ ਅਤੇ ਮੋਬਾਈਲ ਫ਼ੋਨ ਇਸ ਦੇ ਲਈ ਲਾਭਦਾਇਕ ਸਾਬਤ ਹੋਣਗੇ। ਬਹੁਤ ਸਾਰੇ ਦੇਸ਼ਾਂ ‘ਚ ਅਧਿਆਪਕ ਦਿਵਸ ਵੱਖ-ਵੱਖ ਤਰੀਕਾਂ ‘ਤੇ ਮਨਾਉਣ ਦੀ ਪਰੰਪਰਾ ਹੈ।

    LEAVE A REPLY

    Please enter your comment!
    Please enter your name here