ਖੱਟੜ ਸਰਕਾਰ ਬਚਾਅ ਕੇ ਬੁਰੇ ਫਸੇ ਜੇਜੇਪੀ ਵਿਧਾਇਕ, ਹੁਣ ਕਿਸਾਨ ਕਰ ਰਹੇ ਵੱਡੇ ਐਲਾਨ

    0
    125

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨ ਜੱਥੇਬੰਦੀਆਂ ਨੇ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਟੋਹਾਣਾ ਦੇ ਕਸਬਾ ਪਾਰਕ ‘ਚ ਪੱਕੇ ਮੋਰਚੇ ਤਹਿਤ ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਕਿਸਾਨ ਇਕੱਠਾ ਹੋਏ ਜਿਨ੍ਹਾਂ ਨੇ ਵਿਧਾਇਕ ਦੇਵੇਂਦਰ ਬਬਲੀ ਦਾ ਪੁਤਲਾ ਫੂਕਿਆ।

    ਇਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਬਬਲੀ ਕਿਸਾਨਾਂ ਤੇ ਜਨਤਾ ਦਰਮਿਆਨ ਵੱਖਰੀ ਗੱਲ ਕਰਦੇ ਹਨ ਜਦੋਂਕਿ ਉਹ ਵਿਧਾਨ ਸਭਾ ਵਿੱਚ ਸਰਕਾਰ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੀ ਦੋਗਲੀ ਰਾਜਨੀਤੀ ਕਰਨ ਵਾਲਿਆਂ ਦਾ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਹ ਜੇਜੇਪੀ ਅਤੇ ਭਾਜਪਾ ਵਿਧਾਇਕਾਂ ਤੇ ਆਗੂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਦੇ ਵਿਰੁੱਧ ਪਿੰਡਾਂ ਵਿੱਚ ਨੋ ਐਂਟਰੀ ਬੋਰਡ ਵੀ ਲਗਾਏ ਗਏ ਹਨ।

    ਦੱਸ ਦਈਏ ਕਿ ਵਿਧਾਇਕ ਦੇਵੇਂਦਰ ਬਬਲੀ ਦੇ ਹਰਿਆਣਾ ਅਸੈਂਬਲੀ ਵਿੱਚ ਭਰੋਸੇ ਦੇ ਮਤੇ ਦੌਰਾਨ ਯੂ-ਟਰਨ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਇਸ ਕਰਕੇ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਦੇਵੇਂਦਰ ਬਬਲੀ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਉਸ ਨੂੰ ਧੋਖੇਬਾਜ਼ ਕਰਾਰ ਦਿੰਦਿਆਂ ਦੇਵੇਂਦਰ ਬਬਲੀ ਦਾ ਪੁਤਲਾ ਸਾੜਿਆ।

    ਟੋਹਾਣਾ ਦੇ ਟਾਊਨ ਪਾਰਕ ਵਿੱਚ ਪੱਕਾ ਮੋਰਚੇ ਵਾਲੀ ਥਾਂ ’ਤੇ ਇਕੱਠੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਦੌਗਲੀ ਗੱਲਾਂ ਕਰਕੇ ਉਹ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਕਿਸਾਨ ਨੇਤਾਵਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਜਿਹੇ ਨੇਤਾਵਾਂ ਨੂੰ ਸਬਕ ਸਿਖਾਇਆ ਜਾਵੇ ਤੇ ਕਿਸਾਨਾਂ ਦਾ ਸਾਥ ਨਾ ਦੇਣ ਵਾਲੇ ਜੇਜੇਪੀ ਦੇ ਵਿਧਾਇਕਾਂ ਤੇ ਭਾਜਪਾ ਨੇਤਾਵਾਂ ਨੂੰ ਪਿੰਡਾਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

    LEAVE A REPLY

    Please enter your comment!
    Please enter your name here