ਖੇਤੀ ਕਾਨੂੰਨ: ਹੰਸ ਰਾਜ ਦਾ ਕਿਸਾਨਾਂ ਨੂੰ ਸੱਦਾ-ਆਜੋ ਗਲਤਫਹਿਮੀਆਂ ਦੂਰ ਕਰੀਏ

    0
    144

    ਜਲੰਧਰ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬੀ ਸੂਫੀ ਗਾਇਕ ਤੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਕੁੱਝ ਗਲਤਫਹਿਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡਾ ਭਗਵਾਨ ਹੈ, ਪੰਜਾਬ ਦਾ ਕਿਸਾਨ ਸਾਰੇ ਮੁਲਕ ਦਾ ਅੰਨਦਾਤਾ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਉਹ ਆਉਣ ਤੇ ਗੱਲ ਕਰਕੇ ਸਾਰੀ ਗਲਤਫਹਿਮੀ ਦੂਰ ਕਰ ਲੈਣ।

    ਉਨ੍ਹਾਂ ਨੇ ਕਿਹਾ ਕਿ ਇਥੇ ਮੁਗਲ ਰਾਜ ਨਹੀਂ ਹੈ, ਮੈਂ ਆਪਣੇ ਪਾਰਟੀ ਪ੍ਰਧਾਨ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਆਖਿਆ ਸੀ ਕਿ ਉਹ ਆਉਣ ਤੇ ਗੱਲ ਕਰਨ। ਅਸੀਂ ਉਨ੍ਹਾਂ ਨੂੰ (ਕਿਸਾਨਾਂ) ਪ੍ਰਧਾਨ ਮੰਤਰੀ ਨੂੰ ਵੀ ਮਿਲਵਾਉਣ ਲਈ ਤਿਆਰ ਹਾਂ।

    ਦਿੱਲੀ ਆਏ ਕਿਸਾਨ ਨਰਾਜ਼ ਹੋ ਕੇ ਗਏ, ਇਹ ਮੇਰੇ ਲਈ ਵੀ ਤਕਵੀਫਦੇਹ ਹੈ। ਪਹਿਲੀ ਮੁਲਾਕਾਤ ਵਿਚ ਕਈ ਵਾਰ ਗੱਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਰੇਲਾਂ ਨਾ ਚੱਲਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।

    ਇਸ ਲਈ ਕਿਸਾਨ ਅੱਗੇ ਆਉਣ ਤੇ ਗੱਲ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਧਿਰ ਦੀ ਗੱਲ ਸੁਣਨ ਲਈ ਤਿਆਰ ਹੈ, ਇਹ ਸਭ ਗਲਤਫਹਿਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਇਹ ਤਾਂ ਹੀ ਹੋਣਗੀਆਂ ਜੇਕਰ ਬੈਠ ਕੇ ਗੱਲ ਕੀਤੀ ਜਾਵੇ।

    LEAVE A REPLY

    Please enter your comment!
    Please enter your name here