ਖਾਲਿਸਤਾਨ ਨਾਲ ਸੰਬੰਧਤ ਗਤੀਵਿਧੀਆਂ ਦੇ ਮੱਦੇਨਜ਼ਰ ਵਿਸ਼ੇਸ਼ ਅਲਰਟ ‘ਤੇ ਦਿੱਲੀ ਪੁਲਿਸ

    0
    159

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਖਾਲਿਸਤਾਨ ਨਾਲ ਸੰਬੰਧਤ ਗਤੀਵਿਧੀਆਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਿਸ਼ੇਸ਼ ਅਲਰਟ ‘ਤੇ ਹੈ। ਕੇਂਦਰੀ ਖੁਫੀਆ ਏਜੰਸੀ ਆਈ ਬੀ ਅਤੇ ਕੇਂਦਰੀ ਜਾਂਚ ਏਜੰਸੀ ਐਨਆਈਏ ਵੀ ਅਲਰਟ‘ ਤੇ ਹਨ। 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੇ ਜਹਾਜ਼ਾਂ ਨਾਲ ਸੰਬੰਧਤ ਪ੍ਰੋ-ਖਾਲਿਸਤਾਨ “ਜਸਟਿਸ ਫਾਰ ਸਿੱਖ” ਨਾਮੀ ਸੰਸਥਾ ਦੇ ਮੁਖੀ ਦੀ ਗੁਰਵੰਤਵੰਤ ਸਿੰਘ ਪੰਨੂੰ ਦੀ ਕਥਿਤ ਰੂਪ ਵਿੱਚ ਧਮਕੀ ਦੇ ਮੱਦੇਨਜ਼ਰ ਚੌਕਸੀ ਹੋਰ ਵੱਧ ਗਈ ਹੈ।

    ਏਅਰ ਇੰਡੀਆ ਦੇ ਦੋ ਜਹਾਜ਼ਾਂ ਨੂੰ ਲੰਡਨ ਵਿੱਚ ਉਤਰਨ ਨਾ ਦੇਣ ਦੀ ਧਮਕੀ ਦਿੱਤੀ ਗਈ ਹੈ। 6 ਨਵੰਬਰ ਤੱਕ ਵਿਸ਼ੇਸ਼ ਚੌਕਸੀ ਰਹੇਗੀ। ਕੋਈ ਵੀ ਖੁਫੀਆ ਏਜੰਸੀ ਜਾਂ ਜਾਂਚ ਏਜੰਸੀ ਇਸ ਮੁੱਦੇ ‘ਤੇ ਰਸਮੀ ਬਿਆਨ ਨਹੀਂ ਦੇ ਰਹੀ। ਸੀਆਈਐੱਸਐਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਤੌਰ‘ ਤੇ ਦਿੱਲੀ ਏਅਰਪੋਰਟ ‘ਤੇ ਅਲਰਟ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here