ਕੰਪਿਊਟਰ ਅਧਿਆਪਕਾਂ ਵੱਲੋਂ 14 ਅਗਸਤ ਦੀ ਰੈਲੀ ਦਾ ਐਲਾਨ

    0
    146

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੰਪਿਊਟਰ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 3 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਚੀਫ ਪ੍ਰਿੰਸੀਪਲ ਸਕੱਤਰ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਪੈਨਲ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੇ 2010 ਵਿੱਚ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ 2011 ਵਿੱਚ ਜਾਰੀ ਕੀਤੇ ਨਿਯੁਕਤੀ ਪੱਤਰਾਂ ਅਨੁਸਾਰ ਬਣਦੇ ਲਾਭ ਜਿਵੇਂ ਆਈ.ਆਰ., ਏ.ਸੀ.ਪੀ., ਪੰਜਾਬ ਸਿਵਲ ਸਰਵਿਸ ਰੂਲ ਆਦਿ ਤੁਰੰਤ ਲਾਗੂ ਕਰਨ ਅਤੇ ਜਲਦ ਦੀ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਸੰਬੰਧੀ ਫਾਈਲ ਕੈਬਨਿਟ ਸਬ-ਕਮੇਟੀ ਨੂੰ ਭੇਜਣ ਸੰਬੰਧੀ ਸਹਿਮਤੀ ਬਣੀ ਹੈ।

    ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੋਵੇਗਾ ਜਦੋਂ ਕਿਸੇ ਨੂੰ ਰਾਜਪਾਲ ਦੀ ਮਨਜੂਰੀ ਉਪਰੰਤ ਜਾਰੀ ਨੋਟੀਫਿਕੇਸ਼ਨ ਅਤੇ ਰੈਗੂਲਰ ਵਾਲੇ ਨਿਯੁਕਤੀ ਪੱਤਰ ਜਾਰੀ ਕਰਨ ਦੇ 10 ਸਾਲ ਬੀਤਣ ਦੇ ਬਾਵਜੂਦ ਰੈਗੂਲਰ ਵਾਲੇ ਲਾਭ ਲਾਗੂ ਨਾ ਕੀਤੇ ਗਏ ਹੋਣ। ਪਿਛਲੀਆਂ ਮੀਟਿੰਗਾਂ ਦੀ ਤਰ੍ਹਾਂ ਜੇਕਰ ਇਸ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਗਈਆਂ ਤਾਂ ਕੰਪਿਊਟਰ ਅਧਿਆਪਕਾਂ ਵੱਲੋਂ 14 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਸਖਤ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਜਿਲ੍ਹਾ ਪ੍ਰਧਾਨ ਦੇ ਨਾਲ ਰਾਜਵਿੰਦਰ ਲਾਖਾ, ਸੁਰਿੰਦਰ ਸਹਿਜਲ, ਯੁਨੁਸ ਖੋਖਰ, ਲਖਵਿੰਦਰ ਕੁਮਾਰ, ਹਰਵਿੰਦਰ ਸਿੰਘ,ਗੁਰਜੀਤ ਸਿੰਘ, ਰਮਨ ਕੁਮਾਰ, ਭੁਪਿੰਦਰ ਸਿੰਘ ਨਛੱਤਰ ਰਾਮ, ਹਰਜਿੰਦਰਜੀਤ ਕੌਰ, ਸ਼ਬੀਨਾ, ਨੀਰੂ ਜੱਸਲ, ਸ਼ਮਾ, ਜੋਤੀ, ਸੁਖਵਿੰਦਰ ਸੁੱਖੀ, ਹੋਰ ਸਾਥੀ ਮੌਜੂਦ ਸਨ।

    LEAVE A REPLY

    Please enter your comment!
    Please enter your name here