ਕ੍ਰਿਕਟ ਸਟੇਡੀਅਮ ਦਾ ਨਾਂ ਬਦਲ ਕੇ ‘ਨਰਿੰਦਰ ਮੋਦੀ ਸਟੇਡੀਅਮ’ ਰੱਖਣ ‘ਤੇ ਵਿਵਾਦ

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਂ ਬਦਲਣ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਸਟੇਡੀਅਮ ਦਾ ਨਾਂ ਪਹਿਲਾਂ ਸਰਦਾਰ ਪਟੇਲ ਸਟੇਡੀਅਮ ਸੀ, ਜਿਸ ਨੂੰ ਬਦਲ ਕੇ ਹੁਣ ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਂ ਦਿੱਤਾ ਗਿਆ ਹੈ।

    ਇਸ ‘ਤੇ ਟਿੱਪਣੀ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ‘ਹਮ ਦੋ ਹਮਾਰੇ ਦੋ’ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਤਾਂ ਸਟੇਡੀਅਮ ਨੂੰ ‘ਨਰਿੰਦਰ ਮੋਦੀ ਸਟੇਡੀਅਮ’ ਦਾ ਨਾਮ ਦਿੱਤਾ ਤੇ ਮਗਰੋਂ ਇਸ ਦੇ ਦੋਵੇਂ ਸਿਰਿਆਂ ਨੂੰ ਕਾਰਪੋਰੇਟ ਹਾਊਸਾਂ (ਅੰਡਾਨੀ ਤੇ ਰਿਲਾਇੰਸ) ਦੇ ਨਾਮ ਦਿੱਤੇ ਤੇ ਅਮਿਤ ਸ਼ਾਹ ਦਾ ਪੁੱਤਰ (ਜੇਅ ਸ਼ਾਹ), ਜੋ ਕ੍ਰਿਕਟ ਪ੍ਰਸ਼ਾਸਨ ’ਚ ਸ਼ੁਮਾਰ ਹੈ, ਸਾਰੀ ਕਹਾਣੀ ਨੂੰ ਬਿਆਨ ਕਰਦਾ ਹੈ।

    ਗਾਂਧੀ ਨੇ ਟਵੀਟ ਕੀਤਾ, ‘ਖ਼ੂਬਸੂਰਤ, ਕਿਵੇਂ ਸੱਚ ਖ਼ੁਦ ਬਖੁ਼ਦ ਬਾਹਰ ਆਉਂਦਾ ਹੈ। ਨਰਿੰਦਰ ਮੋਦੀ ਸਟੇਡੀਅਮ-ਅਡਾਨੀ ਐਂਡ- ਰਿਲਾਇੰਸ ਐਂਡ। ਉੱਤੋਂ ਜੇਅ ਸ਼ਾਹ ਦੀ ਪ੍ਰਧਾਨਗੀ।’

    ਉਧਰ, ਸਟੇਡੀਅਮ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਰੱਖੇ ਜਾਣ ਤੋਂ ਉਪਜੇ ਵਿਵਾਦ ਮਗਰੋਂ ਸਫ਼ਾਈ ਦਿੰਦਿਆਂ ਸਰਕਾਰ ਨੇ ਕਿਹਾ ਕਿ ਨਾਮ ਤਬਦੀਲੀ ਸਿਰਫ਼ ਮੋਟੇਰਾ ਸਟੇਡੀਅਮ ਦੀ ਕੀਤੀ ਗਈ ਹੈ ਜਦੋਂਕਿ ਪੂਰਾ ਖੇਡ ਕੰਪਲੈਕਸ ਪਹਿਲਾਂ ਵਾਂਗ ਸਰਦਾਰ ਵੱਲਭਭਾਈ ਪਟੇਲ ਦੇ ਨਾਮ ’ਤੇ ਰਹੇਗਾ।

    LEAVE A REPLY

    Please enter your comment!
    Please enter your name here