ਨਹੀਂ ਹੋਣਗੇ ਇਮਤਿਹਾਨ! ਨਰਸਰੀ ਤੋਂ 8ਵੀਂ ਤਕ ਦੇ ਵਿਦਿਆਰਥੀ ਅਗਲੀ ਕਲਾਸ ‘ਚ ਹੋਣਗੇ ਪ੍ਰਮੋਟ

    0
    140

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਕਾਲ ‘ਚ ਮੌਜੂਦਾ ਵਿੱਦਿਅਅਕ ਸੈਸ਼ਨ 2020-21 ‘ਚ ਸਕੂਲ ਪੂਰੀ ਸਾਲ ਬੰਦ ਰਹੇ ਹਨ। ਖਾਸਕਰ ਪ੍ਰਾਇਮਰੀ ਤੇ ਮਿਡਲ ਲੈਵਲ ਦੀਆਂ ਕਲਾਸਾਂ ਦੀ ਪੜ੍ਹਾਈ ਪੂਰੀ ਤਰ੍ਹਾਂ ਬੰਦ ਰਹੀ ਹੈ। ਜਿਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਡਾਇਰੈਕਟ੍ਰੇਟ ਆਫ ਐਜੂਕੇਸ਼ਨ ਨੇ ਅਹਿਮ ਫ਼ੈਸਲਾ ਲਿਆ ਹੈ। ਇਸ ਤਹਿਤ ਸਰਕੂਲਰ ਜਾਰੀ ਕਰਕੇ ਦਿੱਲੀ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਦੇ ਵਰਕਸ਼ੀਟ ਅਸਾਇਨਮੈਂਟ ਤੇ ਪ੍ਰੋਜੈਕਟ ਦੇ ਆਧਾਰ ‘ਤੇ ਮੁਲਾਂਕਣ ਕਰਕੇ ਉਨ੍ਹਾਂ ਦੇ ਨਤੀਜੇ ਐਲਾਨੇ ਜਾਣਗੇ।

    ਤੀਜੀ ਤੋਂ ਅੱਠਵੀਂ ਤਕ ਅਸਾਇਨਮੈਂਟ ਤੇ ਪ੍ਰੋਜੈਕਟ ਦੇ ਆਧਾਰ ‘ਤੇ ਹੋਵੇਗੀ ਅਸਾਇਨਮੈਂਟ –

    ਜਾਰੀ ਸਰਕੂਲਰ ਮੁਤਾਬਕ ਬੀਤੇ ਸਾਲ ‘ਚ ਪ੍ਰਾਇਮਰੀ ਤੇ ਮਿਡਲ ਪੱਧਰ ‘ਤੇ ਕਲਾਸਾਂ ‘ਚ ਕੋਈ ਪੜ੍ਹਾਈ ਨਹੀਂ ਹੋ ਸਕੀ। ਅਜਿਹੇ ‘ਚ ਰਵਾਇਤੀ ਤਰੀਕੇ ਨਾਲ ਹੋਣ ਵਾਲੇ ਇਮਤਿਹਾਨਾਂ ਦੀ ਥਾਂ ਸਬਜੈਕਟ ਦੇ ਹਿਸਾਬ ਨਾਲ ਪ੍ਰੋਜੈਕਟ ਤੇ ਅਸਾਇਨਮੈਂਟ ਦੇ ਮਾਧਿਅਮ ਨਾਲ ਤੀਜੀ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਅਸੈਸਮੈਂਟ ਕੀਤੀ ਜਾਵੇਗੀ।

    31 ਮਾਰਚ ਨੂੰ ਰਿਜ਼ਲਟ ਐਲਾਨਿਆ ਜਾਵੇਗਾ –

    ਤੀਜੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਦੇ ਨੰਬਰਾਂ ਦੀ ਆਨਲਾਈਨ ਐਂਟਰੀ ਲਈ 15 ਮਾਰਚ ਤੋਂ 25 ਮਾਰਚ ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲਿੰਕ ਬਲੌਕ ਕਰ ਦਿੱਤਾ ਜਾਵੇਗਾ। ਕੋ-ਕਰਿੁਕੁਲਰ ਐਕਟੀਵਿਟੀਜ਼ ਦ ਗ੍ਰੇਡ ਆਨਲਾਈਨ ਮਾਰਕਸ ਸ਼ੈਡਿਊਲ ‘ਚ ਅਪਲੋਡ ਨਹੀਂ ਕੀਤੇ ਜਾਣਗੇ। ਅਸੈਸਮੈਂਟ ਤੋਂ ਬਾਅਦ ਰਿਜ਼ਲਟ 31 ਮਾਰਚ ਨੂੰ ਐਲਾਨਿਆ ਜਾਵੇਗਾ।

    LEAVE A REPLY

    Please enter your comment!
    Please enter your name here