ਕੋਵਿਡ-19: ਸੁਰੱਖਿਆ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਅਹਿਮ ਤੇ ਕਾਰਗਰ ਹਥਿਆਰ- ਤਿਵਾੜੀ

    0
    143

    ਨਵਾਂਸ਼ਹਿਰ, ਜਨਗਾਥਾ ਟਾਇਮਜ਼ : (ਸਿਮਰਨ)

    ਨਵਾਂਸ਼ਹਿਰ : ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ‘ਚ ਸੰਯਮ ਵਰਤਣ, ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਣ ਤੇ ਸਮੇਂ ਸਮੇਂ ਜਾਰੀ ਹੁੰਦੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਸੱਭ ਤੋਂ ਅਹਿਮ ਤੇ ਕਾਰਗਰ ਹਥਿਆਰ ਦੱਸਿਆ ਹੈ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹਲਕੇ ਦੇ ਨੁਮਾਇੰਦਿਆਂ ਨਾਲ ਹਾਲਾਤਾਂ ‘ਤੇ ਮੀਟਿੰਗ ਕਰ ਰਹੇ ਸਨ।

    ਮੀਟਿੰਗ ਦੌਰਾਨ ਤਿਵਾੜੀ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਤੇ ਉਸਦੇ ਮਾੜੇ ਪ੍ਰਭਾਵ ਤੋਂ ਬੱਚਣ ਲਈ ਸਾਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤੇ ਆਪਣੇ ਘਰਾਂ ‘ਚ ਰਹਿਣ ਦੀ ਲੋੜ ਹੈ। ਉਹ ਸਮਝ ਸਕਦੇ ਹਨ ਕਿ ਚੁਣੌਤੀਆਂ ਬਹੁਤ ਹਨ, ਪਰ ਸਾਨੂੰ ਸੰਯਮ ਵਰਤਣਾ ਹੋਵੇਗਾ ਤੇ ਆਪਣਿਆਂ ਤੇ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਣਾ ਹੋਵੇਗਾ। ਸਰਕਾਰੀ ਹਸਪਤਾਲਾਂ ‘ਚ ਪੀਪੀਈ ਕਿੱਟਾਂ ਦੀ ਘਾਟ ਬਾਰੇ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਤੋਂ ਮੰਗ ਕਰਨਗੇ। ਇਸ ਤੋਂ ਇਲਾਵਾ, ਤਿਵਾੜੀ ਨੇ ਦੇਸ਼ ‘ਚ ਕੋਰੋਨਾ ਟੈਸਟਿੰਗ ਦੀ ਮਾਤਰਾ ਵਧਾਏ ਜਾਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਵਿਵਸਥਾ ਤਹਿਤ ਕੋਰੋਨਾ ਪ੍ਰਭਾਵਿਤਾਂ ਦੀ ਪਛਾਣ ਕਰਨ ‘ਚ ਕਈ ਸਾਲ ਲੱਗ ਜਾਣਗੇ। ਟੈਸਟ ਦਾ ਰਿਜ਼ਲਟ ਜਲਦੀ ਪ੍ਰਾਪਤ ਕਰਨ ਲਈ ਸਰਕਾਰ ਨੂੰ ਵਿਦੇਸ਼ਾਂ ਤੋਂ ਤਕਨੀਕ ਲਿਆਉਣੀ ਚਾਹੀਦੀ ਹੈ, ਕਿਉਂਕਿ ਮੌਜੂਦਾ ਸਮੇਂ ‘ਚ ਸੈਂਪਲ ਦੀ ਰਿਪੋਰਟ ਆਉਣ ‘ਚ ਦੋ ਦਿਨ ਲੱਗ ਜਾਂਦੇ ਹਨ ਤੇ ਉਦੋਂ ਤੱਕ ਪਾਜ਼ਿਟਿਵ ਵਿਅਕਤੀ ਕਈਆਂ ਨੂੰ ਲਪੇਟ ‘ਚ ਲੈ ਲੈਂਦਾ ਹੈ।

    ਇਸੇ ਤਰ੍ਹਾਂ, ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਚੇਅਰਮੈਨ ਮੋਹਨ ਸਿੰਘ ਵੱਲੋਂ ਕਣਕ ਦੀ ਖ਼ਰੀਦ ‘ਚ ਕੇਂਦਰ ਸਰਕਾਰ ਵੱਲੋਂ 9.82 ਰੁਪਏ ਪ੍ਰਤੀ ਕੁਇੰਟਲ ਕੱਟੇ ਜਾਣ ‘ਤੇ ਤਿਵਾੜੀ ਨੇ ਕਿਹਾ ਕਿ ਉਹ ਮਾਮਲਾ ਕੇਂਦਰ ਦੇ ਧਿਆਨ ‘ਚ ਲਿਆਉਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਕੁਦਰਤੀ ਆਫਤਾਂ ਦੇ ਬਾਵਜੂਦ ਕੋਰੋਨਾ ਸੰਕਟ ਵਿਚਾਲੇ ਦੇਸ਼ ਦਾ ਅੰਨ੍ਹ ਭੰਡਾਰ ਭਰਨ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ‘ਚ ਸਰਕਾਰ ਵੱਲੋਂ ਉਸਨੂੰ ਰਾਹਤ ਵਧਾਉਣ ਦੀ ਬਜਾਏ ਉਲਟਾ ਪੈਸਿਆਂ ਦੀ ਕਟੌਤੀ ਕਰਨਾ ਗਲਤ ਹੈ। ਮੰਡੀਆਂ ‘ਚ ਬਾਰਦਾਨੇ ਦੀ ਸਮੱਸਿਆ ਵੀ ਇਕ ਵੱਡਾ ਮੁੱਦਾ ਰਿਹਾ, ਜਿਸ ਮੁੱਦੇ ਨੂੰ ਤਿਵਾੜੀ ਨੇ ਇਕ ਵਾਰ ਫਿਰ ਤੋਟ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।

    ਜਦਕਿ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕੋਰੋਨਾ ਖ਼ਿਲਾਫ਼ ਲੜਾਈ ‘ਚ ਦਿਨ ਰਾਤ ਮਿਹਨਤ ਕਰ ਰਹੇ ਦੇਸ਼ ਦੇ ਕੋਰੋਨਾ ਵਾਰੀਅਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਏਅਰਫੋਰਸ ਨੇ ਵੀ ਫੁੱਲਾਂ ਦੀ ਵਰਖਾ ਕਰਕੇ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ‘ਚ ਫਰੰਟ ਲਾਈਨ ‘ਤੇ ਲੜ ਰਹੇ ਮੈਡੀਕਲ ਸਟਾਫ਼ ਸਨਮਾਨ ਦੇ ਪਾਤਰ ਹਨ, ਜਿਹੜੇ ਆਪਣਾ ਘਰ ਪਰਿਵਾਰ ਭੁੱਲ ਕੇ ਪੀੜਤਾਂ ਦਾ ਇਲਾਜ ਕਰ ਰਹੇ ਹਨ।

    ਵੀਡੀਓ ਕਾਰਨਫਰੰਸਿੰਗ ‘ਚ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ, ਰਾਜਾ ਮੋਹਾਲੀ, ਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਹਰਵੇਲ ਸਿੰਘ ਸੈਨੀ, ਠੇਕੇਦਾਰ ਰਜਿੰਦਰ ਸਿੰਘ, ਡਾ. ਹਰਪ੍ਰੀਤ ਕੈਂਥ, ਵਿਪਨ ਤਨੇਜਾ, ਰਜਿੰਦਰ ਸਿੰਘ ਸ਼ਿੰਦਾ ਬਲਾਕ ਪ੍ਰਧਾਨ ਕਾਂਗਰਸ, ਵਿਜੈ ਰਾਣਾ, ਅਸ਼ੋਕ ਸੈਨੀ, ਵਿਜੈ ਕੌਸ਼ਲ, ਅਮਰਜੀਤ ਜੌਲੀ, ਰਾਜੇਸ਼ ਕੁਮਾਰ, ਰਾਕੇਸ਼ ਕਾਲੀਆ, ਕ੍ਰਿਸ਼ਨਾ ਗੋਰਸੀ, ਵਸੀਮ ਮੀਰ, ਸ਼ਮਸ਼ੇਰ ਭੰਗੂ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਰੋਹਿਤ ਸਭਰਵਾਲ, ਅਮਰੀਕ ਸਿੰਘ ਸੋਮਲ ਕੌਂਸਲਰ ਮੋਹਾਲੀ, ਜਸਪ੍ਰੀਤ ਕੌਰ ਕੌਂਸਲਰ ਮੋਹਾਲੀ ਤੇ ਅਮਨ ਸਲੈਫ ਵੀ ਮੌਜ਼ੂਦ ਰਹੇ।

    LEAVE A REPLY

    Please enter your comment!
    Please enter your name here