ਕੋਰੋਨਾ ਕਾਰਨ ਮਹਿੰਗਾ ਹੋਇਆ ਹਵਾਈ ਸਫ਼ਰ, ਇਸ ਦਿਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

    0
    107

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਘਰੇਲੂ ਹਵਾਈ ਯਾਤਰਾ ਹੁਣ ਮਹਿੰਗੀ ਹੋ ਜਾਵੇਗੀ। ਨਾਗਰਿਕ ਉਡਾਣ ਮੰਤਰਾਲੇ ਨੇ ਕਿਰਾਏ ਦੀ ਥੱਲ੍ਹੇ ਵਾਲੀ ਸੀਮਾ 13 ਤੋਂ 16 ਫ਼ੀਸਦ ਤਕ ਵਧਾ ਦਿੱਤੀ ਹੈ। ਯਾਤਰੀ ਕਿਰਾਏ ’ਚ ਇਹ ਵਾਧਾ ਇਕ ਜੂਨ ਤੋਂ ਲਾਗੂ ਹੋਵੇਗਾ। ਮੰਤਰਾਲੇ ਨੇ ਇਕ ਹੁਕਮ ’ਚ ਕਿਹਾ ਹੈ ਕਿ ਕਿਰਾਏ ਦੀ ਉਪਰੀ ਸੀਮਾ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਥੇ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ 30 ਜੂਨ ਤਕ ਵਧਾ ਦਿੱਤੀ ਗਈ ਹੈ।

    ਸਰਕਾਰ ਨੇ ਯਾਤਰੀ ਕਿਰਾਏ ’ਚ ਇਹ ਵਾਧਾ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਤੋਂ ਪ੍ਰਭਾਵਿਤ ਹਵਾਈ ਕੰਪਨੀਆਂ ਨੂੰ ਰਾਹਤ ਦੇਣ ਲਈ ਕੀਤੀ ਹੈ। ਮਹਾਮਾਰੀ ਦੇ ਚਲਦੇ ਹਵਾਈ ਯਾਤਰਾ ’ਚ ਗਿਰਾਵਟ ਆਈ ਹੈ। ਅਧਿਕਾਰਕ ਹੁਕਮ ’ਚ ਕਿਹਾ ਗਿਆ ਹੈ ਕਿ 40 ਮਿੰਟ ਤਕ ਦੇ ਸਮੇਂ ਲਈ ਕਰਾਇਆ 2,300 ਰੁਪਏ ਤੋਂ ਵਧਾ ਕੇ 2,600 ਰੁਪਏ ਕਰ ਦਿੱਤਾ ਗਿਆ ਹੈ। ਇਸ ’ਚ 13 ਫ਼ੀਸਦ ਦਾ ਵਾਧਾ ਕੀਤਾ ਗਿਆ ਹੈ। 40 ਮਿੰਟ ਤੋਂ 60 ਮਿੰਟ ਤਕ ਲਈ ਘੱਟੋ-ਘੱਟ ਕਿਰਾਇਆ 2,900 ਰੁਪਏ ਦੇ ਬਲਦੇ 3,300 ਰੁਪਏ ਹੋਵੇਗਾ।
    ਇਸੇ ਤਰ੍ਹਾਂ 60-90, 90-120, 120-150, 150-180 ਤੇ 180-210 ਮਿੰਟ ਲਈ ਕਿਰਾਏ ਦੀ ਘੱਟੋ-ਘੱਟ ਸੀਮਾ ਲੜੀਵਾਰ- 4000 ਰੁਪਏ, 4700 ਰੁਪਏ, 6100 ਰੁਪਏ, 7400 ਰੁਪਏ ਤੇ 8700 ਰੁਪਏ ਹੋਵੇਗੀ।

    ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਭਾਰਤ ’ਚ ਅੰਤਰਰਾਸ਼ਟਰੀ ਹਵਾਈ ਸੇਵਾ 23 ਮਾਰਚ, 2020 ਤੋਂ ਮੁਅੱਤਲ ਹੈ ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਅੰਤਰਰਾਸ਼ਟਰੀ ਉਡਾਣਾਂ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁੱਝ ਚੁਣੇ ਹੋਏ ਦੇਸ਼ਾਂ ਦੇ ਨਾਲ ਜੁਲਾਈ 2020 ਤੋਂ ਏਅਰ ਬਬਲ ਸਮਝੌਤੇ ਤਹਿਤ ਵੀ ਹਵਾਈ ਜਹਾਜ਼ਾਂ ਦਾ ਕੰਮ ਕੀਤਾ ਜਾ ਰਿਹਾ ਹੈ। ਅਮਰੀਕਾ, ਯੂਏਈ, ਕੇਨੀਆ, ਭੂਟਾਨ ਤੇ ਫਰਾਂਸ ਸਮੇਤ 27 ਦੇਸ਼ਾਂ ਦੇ ਨਾਲ ਭਾਰਤ ਨੇ ਏਅਰ ਬਬਲ ਸਮਝੌਤਾ ਕੀਤਾ ਹੈ।

    LEAVE A REPLY

    Please enter your comment!
    Please enter your name here