ਫਗਵਾੜੇ ਖੜ੍ਹੇ ਟਰੱਕ ਦਾ ਚਲਾਨ ਰਾਜਸਥਾਨ ‘ਚ ਕੱਟਿਆ ਗਿਆ

    0
    128

    ਫਗਵਾੜਾ, ਜਨਗਾਥਾ ਟਾਇਮਜ਼: (ਰਵਿੰਦਰ)

    ਫਗਵਾੜੇ ਖੜ੍ਹੇ ਟਰੱਕ ਦਾ ਰਾਜਸਥਾਨ ਪੁਲਿਸ ਵੱਲੋਂ ਆਨਲਾਈਨ ਰਾਜਥਾਨ ਦੇ ਹਨੂੰਮਾਨਗੜ੍ਹ ‘ਚ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਟਰੱਕ ਮਾਲਕ ਹਰਦੇਵ ਸਿੰਘ ਨੇ ਰਾਜਥਾਨ ਪੁਲਿਸ ਅਤੇ ਸਰਕਾਰ ਦੇ ਆਨਲਾਈਨ ਸਿਸਟਮ ‘ਤੇ ਸਵਾਲ ਚੁੱਕਦਿਆ ਕਿਹਾ ਕਿ ਉਸ ਦਾ ਟਰੱਕ ਪਿਛਲੇ ਕਈ ਦਿਨਾਂ ਤੋਂ ਫਗਵਾੜੇ ਖੜ੍ਹਾ ਹੈ ਤਾਂ ਫਿਰ ਕਿਵੇਂ ਉਸ ਦਾ ਚਲਾਨ ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਕੱਟਿਆ ਗਿਆ।

    ਉਸਨੇ ਦੱਸਿਆ ਕਿ ਚਲਾਨ ਕੱਟ ਹੋਣ ਸੰਬੰਧੀ ਉਸ ਦੇ ਫ਼ੋਨ ‘ਤੇ ਮੈਸੇਜ਼ ਆਇਆ ਸੀ। ਇਸ ਦੇ ਨਾਲ ਹੀ ਟਰੱਕ ਮਾਲਕ ਨੇ ਟਰੱਕ ਦੀ ਜੀ ਪੀ ਐਸ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ, ਜੋ ਕਿ ਫਗਵਾੜੇ ਦੀ ਹੈ।

    LEAVE A REPLY

    Please enter your comment!
    Please enter your name here