ਕਿਸਾਨ ਜੱਥੇਬੰਦੀਆਂ ਦੇ ਰਹੀਆਂ ਤਾਲੀਬਾਨੀ ਫਰਮਾਨ- ਬੀਜੇਪੀ ਆਗੂ ਸੁਰਜੀਤ ਜਿਆਣੀ

    0
    165

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਦਿੱਲੀ ਡਟੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ। ਇਸ ‘ਤੇ ਬੀਜੇਪੀ ਆਗੂ ਸੁਰਜੀਤ ਜਿਆਣੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਬਾਈਕਾਟ ਕਰਨ ਵਾਲੇ ਕੌਣ ਹੰਦੇ ਹਨ। ਕਿਸਾਨ ਜੱਥੇਬੰਦੀਆਂ ਦੀ ਬਿੱਲੀ ਹੌਲੀ-ਹੌਲੀ ਥੈਲੀ ਵਿੱਚੋਂ ਬਾਹਰ ਆ ਰਹੀ ਹੈ, ਇਹ ਤਾਲੀਬਾਨੀ ਫਰਮਾਨ ਦੇ ਰਹੇ ਹਨ। ਇੰਨਾਂ ਦੀ ਮਨ ਵਿੱਚ ਡਰ ਬੈਠ ਗਿਆ ਹੈ ਕਿ ਉਹ ਕਿਸਾਨਾਂ ਨੂੰ ਝੂਠ ਬੋਲ ਕੇ ਦਿੱਲੀ ਮੋਰਚੇ ਉੱਤੇ ਲੈ ਕੇ ਗਏ ਹਨ ਕਿ ਤੁਹਾਡੀਆਂ ਜ਼ਮੀਨਾਂ ਖੁਸ ਜਾਣਗੀਆਂ ਤੇ ਕਾਰਪੋਰੇਟ ਘਰਾਣੇ ਤੁਹਾਡੀਆਂ ਜ਼ਮੀਨਂ ਤੇ ਕਬਜਾ ਕਰ ਲੈਣਗੇ। ਇਹ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਖ਼ੁਦ ਤਿੰਨ ਮਹੀਨੇ ਕਿਸਾਨਾਂ ਦੇ ਨਾਲ ਲੱਗਿਆ ਸੀ ਪਰ ਫਿਰ ਮੈਨੂੰ ਲੱਗਿਆ ਕਿ ਇੰਨਾਂ ਦੀ ਨੀਅਤ ਮਸਲੇ ਨੂੰ ਹੱਲ ਕਰਨ ਦੀ ਨਹੀਂ ਹੈ।

    ਉਨ੍ਹਾਂ ਨੇ ਕਿਹਾ ਕਿ ਕੱਲ ਕਰਨਾਲ ਵਿੱਚ ਬੀਜੇਪੀ ਦਾ ਵਿਰੋਧ ਕਰਨਾ ਬਹੁਤ ਗ਼ਲਤ ਹੈ। ਲੋਕਤੰਤਰ ਸਾਰਿਆਂ ਲ਼ਈ ਹੈ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਇਹ ਸਾਨੂੰ ਲੋਕਾਂ ਵਿੱਚ ਆਪਣੀ ਗੱਲ ਰੱਖਣ ਤੋਂ ਰੋਕ ਰਹੇ ਹਨ। ਸਾਨੂੰ ਵੀ ਪੰਜਾਬ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ।

    ਉਨ੍ਹਾਂ ਕਿਹਾ ਕਿ ਇਹ ਕਾਨੂੰਨ 20 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਤਾਂਕਿ ਉਹ ਫਸਲੀ ਚੁੱਕਰ ਤੋਂ ਨਿਕਲ ਕੇ ਤਰੱਕੀ ਵੱਲ ਜਾ ਸਕੀਏ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨੇ ਦਿੱਲੀ ਰਹਿ ਤੇ ਪੀਐੱਮ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਨਾਲ ਗੱਲਬਾਤ ਹੋਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਕਿਸਾਨ ਹਿੱਤ ਵਿੱਚ ਹਨ। ਉਹ ਕਿਸਾਨ ਜੱਥੇਬੰਦੀਆਂ ਨੂੰ ਸੁਨੇਹਾ ਪਹੁੰਚਾ ਦੇਣ ਕਿ ਜਿਹੜੀ ਚੰਗੀ ਪ੍ਰਪੋਜਲ ਦੇਣ ਤੇ ਉਹ ਜ਼ਰੂਰ ਵਿਚਾਰ ਕਰਨਗੇ। ਪਰ ਕਿਸਾਨ ਆਗੂ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ।

    ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਲਗਾਤਾਰ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਇਹ ਆਗੂ ਹੱਦਾਂ ਪਾਰ ਕਰ ਚੁੱਕੇ ਹਨ ਅਤੇ ਹੁਣ ਉਹ ਕਿਸਾਨ ਨੇਤਾਵਾਂ ਉੱਤੇ ਝੂਠੇ ਦੋਸ਼ ਲਗਾ ਰਹੇ ਹਨ। ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਨ੍ਹਾਂ ਦੇ ਪੰਜਾਬ ਵਿੱਚ ਦਾਖਲੇ ਦਾ ਵਿਰੋਧ ਕਰਨ।

    LEAVE A REPLY

    Please enter your comment!
    Please enter your name here