ਕਿਸਾਨ ਮੋਰਚੇ ਤੋਂ ਘਰ ਪਰਤੇ ਕਿਸਾਨ ਨੇ ਕੀਤੀ ਖੁਦਕੁਸ਼ੀ

    0
    145

    ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ (45) ਪੁੱਤਰ ਕੇਹਰ ਸਿੰਘ ਵਲੋਂ ਦਿੱਲੀ ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਨਿਰਮਲ ਸਿੰਘ ਭਾਕਿਯੂ ਡਕੌਦਾ ਦਾ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾਅ ਰਿਹਾ ਸੀ।

    ਉਸ ਨੇ ਬੀਤੀ ਰਾਤ ਦਿੱਲੀ ਧਰਨੇ ਤੋਂ ਵਾਪਿਸ ਆਪਣੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸੁਪਤਨੀ ਸਮੇਤ ਦੋ ਬੱਚੇ ਲੜਕਾ ਅਤੇ ਲੜਕੀ ਹਨ।

    ਬੀ.ਕੇ.ਯੂ ਇਕਾਈ ਧੌਲਾ ਦੇ ਆਗੂ ਗੁਰਜੰਟ ਸਿੰਘ, ਬਲਦੇਵ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ ਧੌਲਾ ਆਦਿ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here