ਕਿਸਾਨ ਅੰਦੋਲਨ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਬੀਜੇਪੀ ਵਿਧਾਇਕ ਮਦਨ ਦਿਲਾਵਰ ਦੀ ਘੇਰਾਬੰਦੀ

    0
    126

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਰਾਜਸਥਾਨ: ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਸਾਬਕਾ ਮੰਤਰੀ ਅਤੇ ਭਾਜਪਾ ਵਿਧਾਇਕ ਮਦਨ ਦਿਲਾਵਰ ਦੀ ਵੱਡੇ ਪੱਧਰ ਉਤੇ ਘੇਰਾਬੰਦੀ ਸ਼ੁਰੂ ਹੋ ਗਈ ਹੈ। ਭਾਜਪਾ ਵਿਧਾਇਕ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੋਟਾ ਵਿਚ ਦਿਲਾਵਰ ਦੀ ਰਿਹਾਇਸ਼ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਖੂਬ ਧੱਕਾਮੁੱਕੀ ਹੋਈ। ਕਾਂਗਰਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਿਲਾਵਰ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ।

    ਕੋਟਾ ਸ਼ਹਿਰ ਵਿਚ ਭਾਜਪਾ ਦੇ ਰਾਮਗੰਜਮੰਡੀ ਤੋਂ ਵਿਧਾਇਕ ਮਦਨ ਦਿਲਾਵਰ ਖ਼ਿਲਾਫ਼ ਵਿਆਪਕ ਰੋਸ ਹੈ। ਕਾਂਗਰਸੀ ਆਗੂ ਰਵਿੰਦਰ ਤਿਆਗੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਦਿਲਾਵਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਮੰਗ ਕੀਤੀ ਹੈ ਕਿ ਦਿਲਾਵਰ ਆਪਣਾ ਬਿਆਨ ਵਾਪਸ ਲਵੇ ਅਤੇ ਕਿਸਾਨਾਂ ਤੋਂ ਮੁਆਫ਼ੀ ਮੰਗੇ। ਕਾਂਗਰਸੀ ਵਰਕਰਾਂ ਨੇ ਦਿਲਾਵਰ ਦੀ ਰਿਹਾਇਸ਼ ‘ਤੇ ਪ੍ਰਦਰਸ਼ਨ ਕੀਤਾ ਅਤੇ ਉਸ ਦਾ ਪੁਤਲਾ ਸਾੜਿਆ। ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ।

    ਦੱਸ ਦਈਏ ਕਿ ਭਾਜਪਾ ਵਿਧਾਇਕ ਨੇ ਕੱਲ੍ਹ ਬਿਆਨ ਦਿੱਤਾ ਸੀ ਕਿ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨ ਹਰ ਦਿਨ ਚਿਕਨ ਬਿਰਿਆਨੀ ਸਣੇ ਹੋਰ ਲਾਜੀਜ ਖਾਣੇ ਦੀਆਂ ਪਾਰਟੀਆਂ ਕਰ ਰਹੇ ਹਨ, ਇਸ ਦੇ ਕਾਰਨ ਬਰਡ ਫਲੂ ਦਾ ਜੋਖ਼ਮ ਨਿਰੰਤਰ ਵੱਧ ਰਿਹਾ ਹੈ।

    ਉਨ੍ਹਾਂ ਨੇ ਦੋਸ਼ ਲਾਇਆ ਹੈ ਦੇਸ਼ ਵਿੱਚ ਬਰਡ ਫਲੂ ਫੈਲਣ ਵਿੱਚ ਇਸ ਕਿਸਾਨ ਅੰਦੋਲਨ ਦਾ ਵੱਡਾ ਹੱਥ ਹੈ। ਇੰਨਾ ਹੀ ਨਹੀਂ, ਦਿਲਾਵਰ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਲੋਕਾਂ ਵਿਚ ਅੱਤਵਾਦੀਆਂ ਨੂੰ ਲੁਕਾਉਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੰਨੇ ਵੱਡੀ ਗਿਣਤੀ ਵਿੱਚ ਡੇਰਾ ਲਾਈ ਬੈਠੇ ਅੰਦੋਲਨਕਾਰੀਆਂ ਨੂੰ ਹੁਣ ਸੜਕ ਤੋਂ ਉਠਾ ਦੇਣਾ ਚਾਹੀਦਾ ਹੈ, ਨਹੀਂ ਤਾਂ ਬਰਡ ਫਲੂ ਵਰਗੀ ਜਾਨਲੇਵਾ ਬਿਮਾਰੀ ਫੈਲਾਉਣ ਵਾਲੇ ਕਿਸਾਨਾਂ ਦਾ ਇਹ ਅਖੌਤੀ ਅੰਦੋਲਨ ਦੇਸ਼ ਵਿੱਚ ਇੱਕ ਵੱਡਾ ਸੰਕਟ ਪੈਦਾ ਕਰੇਗਾ।

    LEAVE A REPLY

    Please enter your comment!
    Please enter your name here