ਕਾਮਰੇਡ ਬਲਵਿੰਦਰ ਦੇ ਕਤਲ ਕੇਸ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ

    0
    135

    ਤਰਨ ਤਾਰਨ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਾਮਰੇਡ ਬਲਵਿੰਦਰ ਦੇ ਕਤਲ ਕੇਸ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਹਿਰਾਸਤ ਵਿੱਚ 4 ਲੋਕ ਲਏ ਹਨ, ਜਿੰਨਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਵਾਰਦਾਤ ਵੇਲੇ ਵਰਤੀ ਗਈ ਬਾਈਕ ਦੇ ਪਾਰਟਸ ਵੀ ਬਰਾਮਦ ਹੋਏ ਹਨ। ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿਚ ਕੁੱਝ ਵਿਅਕਤੀਆਂ ਦਾ ਰਿਮਾਂਡ ਵੀ ਲਿਆ ਹੈ।

    ਤਰਨ ਤਾਰਨ ਜਿਲੇ ਦੇ ਭਿਖੀਵਿੰਡ ‘ਚ ਦੋ ਹਫ਼ਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ‘ਚ ਪੁਲਸ ਨੂੰ ਸੀ.ਸੀ.ਟੀ.ਵੀ. ਫੁਟੇਜ ਤੋਂ ਠੋਸ ਸੁਰਾਗ ਮਿਲੇ ਹਨ ਤੇ ਪੁਲਸ ਦੀ ਜਾਂਚ ਪੰਜਾਬ ਦੇ ਵੱਡੇ ਮਹਾਨਗਰ ਤਕ ਪੁੱਜ ਗਈ ਹੈ। ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁੰਮਨ ਨਿੰਭਾਲੇ ਨੇ ਦਾਵਾ ਕੀਤਾ ਹੈ ਕਿ ਪੁਲਸ ਨੇ ਪੰਜਾਬ ‘ਚ ਵੱਡੇ ਪੱਧਰ ਤੇ ਸੀ.ਸੀ.ਟੀ.ਵੀ. ਖੰਗਾਲੇ ਨੇ ਤੇ ਇਸ ਤੋੰ ਕੇਸ ਚ ਮਹੱਤਵਪੂਰਣ ਸੁਰਾਗ ਪੁਲਸ ਹੱਥ ਲੱਗੇ ਨੇ।

    LEAVE A REPLY

    Please enter your comment!
    Please enter your name here