ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਖ਼ਤਰਾ, ਕੈਪਟਨ ਨੇ ਦਿੱਤੇ ਸਖ਼ਤ ਹੁਕਮ

    0
    124

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ। ਇਸ ਦੇ ਬਾਵਜੂਦ ਕੋਰੋਨਾ ਦੀ ਦੂਜੀ ਲਹਿਰ ਦੇ ਖ਼ਤਰੇ ਦੇ ਚੱਲਦਿਆਂ ਸਰਕਾਰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣਾ ਚਾਹੁੰਦੀ ਹੈ। ਅਜਿਹੇ ‘ਚ ਹੁਣ ਸੂਬਾ ਸਰਕਾਰ ਨੇ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਟ੍ਰੇਸਿੰਗ ਸੰਖਿਆਂ 10 ਤੋਂ ਵਧਾ ਕੇ 15 ਕਰ ਦਿੱਤੀ ਹੈ।

    ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਬਤ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮਾਸਕ ਟੈਸਟਿੰਗ ਲਈ ਪ੍ਰਮੁੱਖ ਖੇਤਰਾਂ ‘ਚ ਸਿਹਤ ਵਰਕਰ, ਸਰਕਾਰੀ ਸਟਾਫ, ਉਦਯੋਗਾਂ ‘ਚ ਕੰਮ ਕਰਨ ਵਾਲੇ, ਪਰਵਾਸੀ ਮਜ਼ਦੂਰ, ਮਜ਼ਦੂਰਾਂ ਦੇ ਰਿਹਾਇਸ਼ੀ ਇਲਾਕੇ, ਭੱਠੇ, ਦਫ਼ਤਰਾਂ ਤੇ ਵਪਾਰਕ ਸਥਾਨਾਂ, ਬਾਜ਼ਾਰਾਂ, ਸਕੂਲਾਂ ਤੇ ਕਾਲਜ ਮਲਟੀਪਲੈਕਸ, ਕੰਟੇਨਮੈਂਟ ਤੇ ਮਾਇਕ੍ਰੋ ਕੰਟੇਨਮੈਂਟ ਜ਼ੋਨ, ਹੋਰ ਬਿਮਾਰੀ ਤੋਂ ਪੀੜਤ ਵਿਅਕਤੀ, ਢਾਬੇ ਤੇ ਰਸਟੋਰੈਂਟਾਂ ‘ਚ ਕੰਮ ਕਰਨ ਵਾਲਿਆਂ ਦੇ ਟੈਸਟ ਕੀਤੇ ਜਾਣਗੇ।

    ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫਿਰੋਜ਼ਪੁਰ, ਮੋਹਾਲੀ, ਮੁਕਤਸਰ, ਪਠਾਨਕੋਟ ‘ਚ ਵਿਸ਼ੇਸ਼ ਤੌਰ ‘ਤੇ ਟੈਸਟਿੰਗ ਵਧਾਉਣ ਦੀ ਲੋੜ ਹੈ।

    ਮੁੱਖ ਮੰਤਰੀ ਨੇ ਜ਼ਿਲ੍ਹਾ ਹਸਪਤਾਲਾਂ ‘ਚ 24 ਘੰਟੇ ਟੈਸਟਿੰਗ ਸੁਵਿਧਾ ਦੇ ਨਾਲ ਸਿਹਤ ਸੰਸਥਾਵਾਂ ‘ਚ ਆਉਣ ਵਾਲੇ ਬੁਖ਼ਾਰ ਤੇ ਹੋਰ ਲੱਛਣਾਂ ਵਾਲੇ ਸਾਰੇ ਮਾਮਲਿਆਂ ਦੀ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇ।

    LEAVE A REPLY

    Please enter your comment!
    Please enter your name here