ਕਾਂਗਰਸ ਦਾ ਅਕਾਲੀਆਂ ਨੂੰ ਵੱਡਾ ਝਟਕਾ ! ਸੁਖਬੀਰ ਬਾਦਲ ਦੇ ਹਲਕੇ ‘ਚ ਲਾਈ ਸੰਨ੍ਹ

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਸਿਆਸਤ ‘ਚ ਦਲ ਬਦਲੀਆਂ ਦਾ ਦੌਰ ਜਾਰੀ ਹੈ। ਫਾਜ਼ਿਲਕਾ ਤੇ ਜਲਾਲਾਬਾਦ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਕਾਂਗਰਸ ਹੁਣ ਮਜ਼ਬੂਤ ਕੜੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹਲਕੇ ‘ਚ ਸੰਨ੍ਹ ਲਾਈ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਜਲਾਲਾਬਾਦ ਤੇ ਫਾਜ਼ਿਲਕਾ ਤੋਂ ਅਕਾਲੀ ਦਲ ਦੇ ਲੀਡਰਾਂ, ਵਰਕਰਾਂ ਨੂੰ ਕਾਂਗਰਸ ‘ਚ ਸ਼ਾਮਲ ਕੀਤਾ ਗਿਆ।

    ਫਾਜ਼ਿਲਕਾ ਤੋਂ ਜੱਥੇਦਾਰ ਚਰਨ ਸਿੰਘ ਹੁਣ ਕਾਂਗਰਸੀ ਬਣ ਗਏ ਹਨ। ਅਕਾਲੀ ਦਲ ‘ਚ ਜੱਥੇਦਾਰ ਚਰਨ ਸਿੰਘ 25 ਸਾਲ ਸਰਕਲ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਦੋ ਵਾਰ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਜੱਥੇਦਾਰ ਚਰਨ ਸਿੰਘ ਦੇ ਨਾਲ ਤੀਹ ਤੋਂ ਪੈਂਤੀ ਅਕਾਲੀ ਵਰਕਰ ਅੱਜ ਕਾਂਗਰਸ ‘ਚ ਸ਼ਾਮਲ ਹੋਏ।

    ਕਾਂਗਰਸ ‘ਚ ਐਂਟਰੀ ਤੋਂ ਬਾਅਦ ਚਰਨ ਸਿੰਘ ਨੇ ਕਿਹਾ ਪੰਜਾਬ ਦੀ ਬਰਬਾਦੀ ਰੋਕਣ ਲਈ ਕਾਂਗਰਸ ‘ਚ ਆਇਆ ਹਾਂ। ਉਨ੍ਹਾਂ ਨੇ ਕਿਹਾ ਅਕਾਲੀ ਦਲ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਅਕਾਲੀ ਦਲ ਮਹਿਜ਼ 3 ਜੀਆਂ ਦਾ ਰਹਿ ਗਿਆ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਵਲੋਂ ਦਿੱਤੇ ਜਾ ਰਹੇ ਬਿਆਨ ਇਹ ਜ਼ਾਹਿਰ ਕਰਦੇ ਹਨ ਕਿ ਅਕਾਲੀਆਂ ਨੂੰ ਚੋਣਾਂ ‘ਚ ਡੇਰੇ ਵਲੋਂ ਸਪੋਟ ਮਿਲੀ ਸੀ।

    ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪਾਲਿਸੀ ਹੈ ਕਿ ‘ਤੁਮ ਮੁਝੇ ਵੋਟ ਕਰੋ ਮੈਂ ਤੁਮ੍ਹੇ ਮਾਫ਼ ਕਰੂੰਗਾ।’ ਉਨ੍ਹਾਂ ਡੇਰੇ ਨਾਲ ਸੌਦੇਬਾਜ਼ੀ ਕੀਤੀ ਹੈ। ਐੱਮਐੱਸਜੀ2 ਨੂੰ ਪੰਜਾਬ ‘ਚ ਜਾਰੀ ਕਰਨਾ, ਰਾਮ ਰਹੀਮ ਨੂੰ ਮੁਆਫ਼ੀ ਦੇਣਾ, ਇਹ ਸਭ ਡੇਰਾ ਸਿਰਸਾ ਤੋਂ ਵੋਟਾਂ ਲੈਣ ਸੈਟਿੰਗ ਕੀਤੀ ਗਈ ਸੀ। ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੀਬੀਆਈ ਵੀ ਬਾਦਲਾਂ ਨੂੰ ਬਚਾ ਰਹੀ ਤੇ ਮਾਮਲੇ ਨੂੰ ਲਟਕਿਆ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here