ਸੀਬੀਐੱਸਈ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜੇ ‘ਚ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

    0
    115

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ : ਸੀਬੀਐੱਸਈ ਵੱਲੋਂ ਦੇਸ਼ ਭਰ ਵਿੱਚ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਚੰਗਾ ਨਤੀਜਾ ਰਿਹਾ ਹੈ। ਲੁਧਿਆਣਾ ਦੇ ਸੈਕਰਟ ਹਾਰਟ ਸਕੂਲ ਸਰਾਭਾ ਨਗਰ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ। ਸਕੂਲ ਵਿੱਚ 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

    ਸਭ ਤੋਂ ਵੱਧ ਨੰਬਰ ਲੈ ਕੇ ਜ਼ਿਲ੍ਹੇ ‘ਚ ਪਹਿਲਾ ਥਾਂ ਹਾਸਲ ਕਰਨ ਵਾਲੀ ਗੁਰਵੀਨ ਕੌਰ ਨੇ ਦੱਸਿਆ ਕਿ ਉਸ ਨੇ 99.8 ਫ਼ੀਸਦੀ ਅੰਕ ਹਾਸਿਲ ਕੀਤੇ ਹਨ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਸ ਦੀ ਇਸ ਮਿਹਨਤ ਪਿੱਛੇ ਰੱਬ ਦਾ ਅਤੇ ਪਰਿਵਾਰ ਅਤੇ ਸਕੂਲ ਦਾ ਵੱਡਾ ਹੱਥ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਜਾ ਕੇ ਕਾਨੂੰਨ ਦੀ ਪੜ੍ਹਾਈ ਪੜ੍ਹਨਾ ਚਾਹੁੰਦੀ ਹੈ ਅਤੇ ਦੇਸ਼ ਦੇ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਨਾ ਚਾਹੁੰਦੀ ਹੈ।

    ਉੱਧਰ ਗੁਰਵੀਨ ਕੌਰ ਦੀ ਦਾਦੀ ਨੇ ਕਿਹਾ ਕਿ ਅੱਜ ਉਹ ਆਪਣੀ ਧੀ ਤੇ ਫਖਰ ਮਹਿਸੂਸ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੀ ਪੋਤੀ ਨੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ। ਇਸ ਦੌਰਾਨ ਉਸ ਦੀ ਦਾਦੀ ਕਾਫ਼ੀ ਭਾਵੁਕ ਹੁੰਦੀ ਵਿਖਾਈ ਦਿੱਤੀ ਅਤੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ‘ਚ ਅੱਜ ਮੁੰਡਿਆਂ ਨਾਲੋਂ ਘੱਟ ਨਹੀਂ ਸਗੋਂ ਵੱਧ ਕੇ ਹੀ ਹੈ।

    ਉੱਧਰ ਦੂਜੇ ਪਾਸੇ 98.6 ਫ਼ੀਸਦੀ ਅੰਕ ਹਾਸਿਲ ਕਰਕੇ ਨਵੇਆ ਜੈਨ ਵੀ ਕਾਫ਼ੀ ਖੁਸ਼ ਹੈ ਉਸ ਨੇ ਕਿਹਾ ਕਿ ਉਹ ਕਾਮਰਸ ਵਿੱਚ ਅੱਵਲ ਆਈ ਹੈ ਅਤੇ ਹੁਣ ਅੱਗੇ ਜਾ ਕੇ ਇਸੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ ਚਾਹਵਾਨ ਹੈ। ਉਸ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਇਸ ਕਾਮਯਾਬੀ ਪਿੱਛੇ ਸਕੂਲ ਦਾ ਵੀ ਵੱਡਾ ਹੱਥ ਹੈ ਸਕੂਲ ਵੱਲੋਂ ਚੰਗੀ ਸਿੱਖਿਆ ਉਨ੍ਹਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਬੇਟੀ ਦਾ ਪੂਰਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਭਵਿੱਖ ‘ਚ ਵੀ ਕੀਤਾ ਜਾਵੇਗਾ।

    ਉੱਧਰ ਸਕੂਲ ਦੀ ਪ੍ਰਿੰਸੀਪਲ ਨੇ ਵੀ ਇਨ੍ਹਾਂ ਵਿਦਿਆਰਥਣਾ ਦੇ ਚੰਗੇ ਨਤੀਜੇ ਆਉਣ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਦੇ ਸਕੂਲ ਦਾ ਇਸ ਵਾਰ 100 ਫ਼ੀਸਦੀ ਨਤੀਜਾ ਰਿਹਾ ਹੈ ਅਤੇ ਜ਼ਿਲ੍ਹੇ ਭਰ ‘ਚ ਉਨ੍ਹਾਂ ਦੇ ਸਕੂਲ ‘ਚ ਚੰਗੇ ਅੰਕ ਹਾਸਿਲ ਕਰਕੇ ਲੜਕੀਆਂ ਅੱਵਲ ਆਈਆਂ ਹਨ।

    ਸਰਾਭਾ ਨਗਰ ਸਕੂਲ ਦੀ ਗੁਰਵੀਨ ਕੌਰ ਨੇ ਹਿਮਿਊਨਿਟੀਸ ਦੇ ਵਿੱਚ 99.8 ਫ਼ੀਸਦੀ ਅੰਕ ਜਦਕਿ ਨਵਿਆ ਜੈਨ ਨੇ 98.6 ਫ਼ੀਸਦੀ ਅੰਕ ਕਮਰਸ ‘ਚ ਅਤੇ ਆੜ੍ਹਤੀ ਅਰੋੜਾ ਨੇ ਮੈਡੀਕਲ ‘ਚ 98.2 ਫ਼ੀਸਦੀ ਅੰਕ ਅਤੇ ਨਾਨ ਮੈਡੀਕਲ ‘ਚ ਸ਼ੌਰਿਆ ਗੁਪਤਾ ਨੇ 98 ਫ਼ੀਸਦੀ ਅੰਕ ਹਾਸਿਲ ਕਰਕੇ ਦੇਸ਼ ਭਰ ‘ਚ ਲੁਧਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ।

    LEAVE A REPLY

    Please enter your comment!
    Please enter your name here