ਕਰੋੜਾਂ ਦੀ ਗ੍ਰਾਂਟ ਘਪਲੇ ਦੇ ਮਾਮਲੇ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2 ਮੁਲਾਜ਼ਮ ਮੁਅੱਤਲ

    0
    158

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੂਸਾ ਦੇ ਤਹਿਤ ਆਈ ਕਰੋੜਾਂ ਦੀ ਗ੍ਰਾਂਟ ਦੇ ਘਪਲੇ ਦੇ ਦੋਸ਼ ਹੇਠ ਦੋ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ , ਜਦਕਿ ਇੱਕ ਮੁਲਾਜ਼ਮ ਨੂੰ ਬਰਖਾਸਤ ਕੀਤਾ ਗਿਆ ਹੈ।

    ਰਜਿਸਟਰਾਰ ਵਰਿੰਦਰ ਕੌਸ਼ਿਕ ਡੀਨ ਰਿਸਰਚ ਅਸ਼ੋਕ ਤਿਵਾੜੀ ਅਤੇ ਵਿੱਤ ਅਫ਼ਸਰ ਰਾਕੇਸ਼ ਖੁਰਾਣਾ ਵਾਲੀ ਤਿੰਨ ਮੈਂਬਰੀ ਕਮੇਟੀ ਵਲੋਂ ਆਪਣੀ ਮੁੱਢਲੀ ਜਾਂਚ ਵਿਚ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਹੈ।

    ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਰਮਿੰਦਰ ਕੌਰ ਸੁਪਰਡੈਂਟ, ਨਿਸ਼ੂ ਚੌਧਰੀ ਸੀਨੀਅਰ ਸਹਾਇਕ ਸ਼ਾਮਲ ਹਨ। ਚੌਥਾ ਦਰਜਾ ਮੁਲਾਜ਼ਮ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ।

     

    LEAVE A REPLY

    Please enter your comment!
    Please enter your name here