ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਮਿੱਤਰ’

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕਈ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਭੇਜਣ ਲਈ ਅਮਰੀਕਾ ਨੇ ਭਾਰਤ ਦੀ ਪ੍ਰਸ਼ੰਸਾ ਕੀਤੀ ਹੈ। ਭਾਰਤ ਨੂੰ ਇਕ ‘ਸੱਚਾ ਮਿੱਤਰ’ ਦੱਸਦਿਆਂ ਅਮਰੀਕਾ ਨੇ ਕਿਹਾ ਕਿ ਉਹ (ਭਾਰਤ) ਵਿਸ਼ਵਵਿਆਪੀ ਭਾਈਚਾਰੇ ਦੀ ਮੱਦਦ ਲਈ ਆਪਣੇ ਦਵਾਈ ਸੈਕਟਰ ਦੀ ਵਰਤੋਂ ਕਰ ਰਹੀ ਹੈ।

    ਦਰਅਸਲ, ਭਾਰਤ ਨੇ ਪਿਛਲੇ ਕੁਝ ਦਿਨਾਂ ਵਿਚ ਇਥੇ ਬਣੀ ਕੋਰੋਨਾ ਵੈਕਸੀਨ ਮਦਦ ਲਈ ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਮਾਰੀਸ਼ਸ ਅਤੇ ਸੇਸ਼ੇਲਸ ਨੂੰ ਭੇਜੀ ਹੈ। ਇਹ ਟੀਕੇ ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਮੋਰੱਕੋ ਨੂੰ ਵੀ ਭੇਜੇ ਜਾ ਰਹੇ ਹਨ।

    ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਵਿਸ਼ਵਵਿਆਪੀ ਸਿਹਤ ਖੇਤਰ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਦੱਖਣੀ ਏਸ਼ੀਆ ਵਿੱਚ ਕੋਵਿਡ -19 ਦੀਆਂ ਲੱਖਾਂ ਖੁਰਾਕਾਂ ਦਿੱਤੀਆਂ। ਭਾਰਤ ਨੇ ਮਾਲਦੀਵ, ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ਨੂੰ ਮੁਫ਼ਤ ਟੀਕੇ ਭੇਜਣੇ ਸ਼ੁਰੂ ਕੀਤੇ ਅਤੇ ਹੋਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੀ ਸਹਾਇਤਾ ਕੀਤੀ ਜਾਏਗੀ। ਭਾਰਤ ਇਕ ਸੱਚਾ ਮਿੱਤਰ ਹੈ ਜੋ ਆਪਣੇ ਦਵਾਈ ਸੈਕਟਰ ਦੀ ਵਰਤੋਂ ਵਿਸ਼ਵਵਿਆਪੀ ਭਾਈਚਾਰੇ ਦੀ ਮਦਦ ਲਈ ਕਰ ਰਿਹਾ ਹੈ।”

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਟੀਕੇ ਉਤਪਾਦਨ ਅਤੇ ਵੰਡ ਸਮਰੱਥਾ ਦੀ ਵਰਤੋਂ ਕੋਰੋਨਾ ਵਾਇਰਸ ਸੰਕਟ ਨਾਲ ਲੜਨ ਲਈ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੀਤੀ ਜਾਏਗੀ।

    ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਗ੍ਰੈਗਰੀ ਮੀਕਸ ਨੇ ਵੀ ਗੁਆਂਢੀ ਦੇਸ਼ਾਂ ਨੂੰ ਮਹਾਂਮਾਰੀ ਵਿਰੁੱਧ ਲੜਨ ਵਿਚ ਸਹਾਇਤਾ ਕਰਨ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, ‘ਗੁਆਂਢੀਆਂ ਨੂੰ ਕੋਵਿਡ-19 ਟੀਕੇ ਮੁਫ਼ਤ ਮੁਹੱਈਆ ਕਰਾਉਣ ਦੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਮਹਾਂਮਾਰੀ ਵਰਗੀਆਂ ਆਲਮੀ ਚੁਣੌਤੀਆਂ ਲਈ ਖੇਤਰੀ ਅਤੇ ਗਲੋਬਲ ਹੱਲ ਜ਼ਰੂਰੀ ਹਨ।’

    LEAVE A REPLY

    Please enter your comment!
    Please enter your name here