ਇਕ ਮਹੀਨੇ ਦੌਰਾਨ 1243 ਨਵੇਂ ਨਸ਼ਾ ਪੀੜਤ ਮਰੀਜ਼ ਰਜਿਸਟਰਡ ਹੋਏ: ਡਾ. ਜਸਬੀਰ

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਇਕ ਮਹੀਨੇ ਦੌਰਾਨ 1243 ਨਵੇਂ ਨਸ਼ਾ ਪੀੜਤ ਮਰੀਜ਼ ਰਜਿਸਟਰਡ ਹੋਏ ਕੋਵਿਡ 19 ਦੇ ਫਲਾਅ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਨਸ਼ਾ ਛਡਾਉ ਪ੍ਰੋਗਰਾਮ ਨੂੰ ਵੱਡੇ ਪੱਧਰ ਤੋਂ ਸਫ਼ਲਤਾ ਹਾਸਿਲ ਹੋਈ ਹੈ ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਤ ਮਰੀਜ਼ਾਂ ਨੂੰ ਓਟ ਕਲੀਨਿਕਾਂ ਤੇ ਨਸ਼ਾਂ ਛਡਾਉ ਕੇਦਰਾਂ ਦਾ ਰੁੱਖ ਕੀਤਾ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਦੇਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹਨਾਂ ਓਟ ਕਲੀਨਿਕਾਂ ਤੇ ਕੇਦਰਾਂ ਦਾ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕਰਨ ਅਤੇ ਨਵੀਂ ਰਜਿਸਟ੍ਰੇਸ਼ਨ ਲਈ ਅਲੱਗ ਤੋਂ ਕਾਊਂਟਰ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆ ਤਾਂ ਜੋ ਮਰੀਜ਼ਾਂ ਦੀਆਂ ਲੰਮੀਆ ਕਤਾਰਾਂ ਨਾ ਲੱਗਣ।

    ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਨਸ਼ਾ ਛਡਾਉ ਮੁਹਿੰਮ ਤਹਿਤ ਸਿਰਫ਼ 1 ਮਰੀਨੇ ਦੌਰਾਨ ਹੀ 1243 ਨਵੀਆਂ ਰਜਿਸਟ੍ਰੇਸ਼ਨ ਕੀਤੀਆ ਗਈਆਂ ਹਨ ਜਿਸ ਨੂੰ ਧਿਆਨ ਵਿੱਚ ਰੱਖਦਿਆ ਨਸ਼ਾਂ ਪੀੜਤਾਂ ਲਈ ਵਿਭਾਗ ਵੱਲੋ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਨਵੇਂ ਮਰੀਜ਼ਾਂ ਦੀ ਇਲਾਜ ਮੁਫ਼ਤ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਨਸ਼ਾ ਛਡਾਉ ਕੇਦਰਾਂ ਵਿਚ ਦਵਾਈ ਦੇਣ ਸਮੇਂ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਅਤੇ ਮਰੀਜਾਂ ਨੂੰ ਕੋਰੋਨਾ ਬਿਮਾਰੀ ਬਾਰੇ ਵੀ ਸੁਚੇਤ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਨਸ਼ਾਂ ਛਡਾਉ ਪ੍ਰੋਗਰਾਮ ਦਾ ਮੁੱਖ ਮੰਤਵ ਗੁੰਮਰਾਹ ਨੋਜਵਾਨਾਂ ਨੂੰ ਮੁੜ ਜ਼ਿੰਦਗੀ ਦੇ ਰਾਹ ਤੇ ਪਾਉਣਾ ਹੈ ਅਤੇ ਇਲਾਜ ਕਰਕੇ ਸਿਹਤਮੰਦ ਕਰਨਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਦੀ ਟੋਲ ਫਰੀ ਹੈਲਪ ਲਾਇਨ 104 ਤੇ ਦਿਨ-ਰਾਤ ਡਾਕਟਰੀ

    ਸੇਵਾਵਾਂ ਸਮੇਤ ਨਸ਼ਾਂ ਛਡਾਉ ਪ੍ਰੋਗਰਾਮ ਅਤੇ ਕੋਰੋਨਾ ਬਿਮਾਰੀ ਬਾਰੇ ਮੁਕੰਮਲ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਓਟ ਸੈਟਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤਾ ਲਈ ਸਰਕਾਰ ਵਲੋਂ ਹੁਣ ਘਰ ਲਿਜਾਣ ਲਈ ਦਵਾਈ ਦੀ ਮਿਆਦ 21 ਦਿਨ ਤੱਕ ਕਰ ਦਿੱਤੀ ਗਈ ਪਰ ਇਹ ਦਵਾਈ ਕੇਵਲ ਸਾਇਕੈਟਰਸ ਦੀ ਸਲਾਹ ਉਪਰੰਤ ਹੀ ਦਿੱਤੀ ਜਾਦੀ ਹੈ ।

    LEAVE A REPLY

    Please enter your comment!
    Please enter your name here