ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਕੀਤੀ ਪਤੀ ਦੀ ਹੱਤਿਆ !

    0
    159
    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)
    ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਵਾਲੇ ਨਾਲ ਪਤਨੀ ਦੇ ਸੰਬੰਧ ਹੋਣ ਕਾਰਨ, ਦੋਨਾਂ ਮਿਲ ਕੇ ਕੀਤੀ ਪਤੀ ਦੀ ਹੱਤਿਆ ਕਰ ਦਿੱਤੀ। 18 ਅਪ੍ਰੈਲ ਨੂੰ ਸ਼ਹਿਰ ਵਿਚ ਇਕ ਸ਼ੂਗਰ ਮਿੱਲ ਦੀਆਂ ਝਾੜੀਆਂ ਵਿਚੋਂ ਇਕ ਮ੍ਰਿਤਕ ਵਿਅਕਤੀ ਮਿਲਿਆ, ਜਿਸ ਦੀ ਪਛਾਣ ਧਨੰਜੈ ਪਾਂਡੇ ਵਜੋਂ ਹੋਈ। ਉਹ ਬਿਹਾਰ ਦੇ ਗੋਪਾਲਗੰਜ ਦਾ ਵਸਨੀਕ ਸੀ ਅਤੇ ਸੀਵਾਨ ਜ਼ਿਲ੍ਹੇ ਵਿਚ ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦਾ ਸੀ। ਉਹ ਪਰਿਵਾਰ ਨਾਲ ਦਿਉਰੀਆ ਜ਼ਿਲ੍ਹੇ ਦੇ ਇੰਦਰਾ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪਰਿਵਾਰ ‘ਚ ਉਸ ਦੀ ਪਤਨੀ ਪੁਸ਼ਪਾ, 7 ਅਤੇ 5 ਸਾਲ ਦੇ ਦੋ ਬੱਚੇ ਸਨ।
    ਮਿਲੀ ਜਾਣਕਾਰੀ ਅਨੁਸਾਰ ਨੌਕਰੀ ਦੇ ਸੰਬੰਧ ਵਿੱਚ ਪਤੀ ਬਾਹਰ ਰਹਿੰਦਾ ਸੀ ਅਤੇ ਪਤਨੀ ਦੋ ਬੱਚਿਆਂ ਨਾਲ ਘਰ ਵਿੱਚ ਰਹਿੰਦੀ ਸੀ। ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਆ ਰਹੇ ਅਧਿਆਪਕ ਨਾਲ ਨਾਜਾਇਜ਼ ਸੰਬੰਧ ਬਣੇ ਤਾਂ ਪਤੀ ਨੇ ਟੋਕਿਆ। ਅਧਿਆਪਕ ਪਤੀ ਦਾ ਦੂਰ ਦਾ ਰਿਸ਼ਤੇਦਾਰ ਵੀ ਸੀ। ਫਿਰ ਪਤਨੀ ਅਤੇ ਪ੍ਰੇਮੀ ਨੇ ਮਿਲ ਕੇ ਕਤਲ ਦੀ ਇਕ ਘਿਨਾਉਣੀ ਸਾਜਿਸ਼ ਰਚੀ। ਪੁਲਿਸ ਨੇ ਦੋਵਾਂ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਦਿਓਰੀਆ ਜ਼ਿਲ੍ਹੇ ਦੀ ਹੈ।
    ਪਤੀ ਦੀ ਡਿਊਟੀ ਦੇ ਸੰਬੰਧ ਵਿਚ ਅਕਸਰ ਸੀਵਾਨ ਹੁੰਦਾ ਸੀ. ਇਸ ਦੇ ਨਾਲ ਹੀ ਮੁਲਜ਼ਮ ਰਤਨ ਪਾਂਡੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਇਸ ਦੌਰਾਨ, ਉਸ ਦੇ ਪੁਸ਼ਪਾ ਨਾਲ ਨਾਜਾਇਜ਼ ਸੰਬੰਧ ਬਣ ਗਏ। ਇਹ ਸਿਲਸਿਲਾ ਬਹੁਤ ਮਹੀਨਿਆਂ ਤੋਂ ਚਲ ਰਿਹਾ ਸੀ ਪਰ ਜਦੋਂ ਪਤੀ ਵਿਚ ਵਿਘਨ ਬਣਿਆ ਤਾਂ ਪਤਨੀ ਨੇ ਹੀ ਪ੍ਰੇਮੀ ਰਤਨ ਪਾਂਡੇ ਨਾਲ ਮਿਲ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਰਚੀ। ਜਦੋਂ ਪਤਨੀ ਆਪਣੇ ਪੇਕੇ ਘਰ ਗਈ ਤਾਂ ਰਤਨ ਨੇ ਧਨੰਜੈ ਦਾ ਇੱਟ ਮਾਰ ਮਾਰ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਪਹਿਲਾ ਪ੍ਰੇਮੀ ਫੜਿਆ ਗਿਆ ਅਤੇ ਉਸ ਨੇ ਜੁਰਮ ਕਬੂਲ ਕੀਤਾ ਅਤੇ ਹੁਣ ਪਤਨੀ ਵੀ ਪੁਲਿਸ ਹਿਰਾਸਤ ਵਿਚ ਪਹੁੰਚ ਗਈ। ਪੁਲਿਸ ਨੇ ਸ਼ਨੀਵਾਰ ਨੂੰ ਪਤਨੀ ਨੂੰ ਜੇਲ੍ਹ ਭੇਜ ਦਿੱਤਾ।
    ਐਡੀਸ਼ਨਲ ਐੱਸਪੀ ਸ਼ੀਸ਼ਪਾਲ ਸਿੰਘ ਨੇ ਕਤਲ ਕੇਸ ਦਾ ਖੁਲਾਸਾ ਕਰਦਿਆਂ ਕਿਹਾ ਕਿ 18 ਅਪ੍ਰੈਲ ਨੂੰ ਸਦਰ ਕੋਤਵਾਲੀ ਖੇਤਰ ਵਿੱਚ ਇੱਕ ਲਾਸ਼ ਮਿਲੀ ਸੀ। ਮ੍ਰਿਤਕ ਦੇ ਮੋਬਾਈਲ ਤੋਂ ਪਤਾ ਲੱਗਿਆ ਕਿ ਇਸ ਦੀ ਹੱਤਿਆ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਕੀਤੀ ਹੈ। ਜਦੋਂ ਉਸ ਦੀ ਕਾਲ ਡਿਟੇਲ ਕੱਢੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੀ ਪਤਨੀ ਦੀ ਵੀ ਹੱਤਿਆ ਵਿਚ ਸਹਿਮਤੀ ਸੀ। ਇਸ ਵਿਚ ਮੁੱਖ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਪਤਨੀ ਦੀ ਭੂਮਿਕਾ ਦੇ ਮੱਦੇਨਜ਼ਰ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਗਈ।

    LEAVE A REPLY

    Please enter your comment!
    Please enter your name here