ਆਲ ਪੰਜਾਬ ਬੇਰੋਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਵਲੋਂ ਰੋਸ ਰੈਲੀ :

    0
    148

    ਜਲੰਧਰ, ਜਨਗਾਥਾ ਟਾਇਮਜ਼: (ਸਿਮਰਨ)

    ਜਲੰਧਰ : ਪੰਜਾਬ ਦੀ ਇੱਕ ਮੀਟਿੰਗ ਜ਼ਿਲ੍ਹਾ ਜਲੰਧਰ ਵਿਖੇ ਹੋਈ ਜਿਸ ਵਿੱਚ ਜ਼ਿਲਾ ਜਲੰਧਰ ਦੇ ਪ੍ਰਧਾਨ ਮੁਕੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ 3 ਜੁਲਾਈ ਨੂੰ ਆਲ ਪੰਜਾਬ ਬੇਰੋਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਜ਼ਿਲਾ ਸੰਗਰੂਰ ਵਿਖੇ 873 ਡੀ ਪੀ ਈ ਅਧਿਆਪਕਾਂ ਦੀਆਂ ਪੋਸਟਾਂ ਵਿੱਚ ਹਜ਼ਾਰ ਪੋਸਟ ਦੇ ਹੋਰ ਵਾਧੇ ਸੰਬੰਧੀ ਇੱਕ ਰੋਸ ਰੈਲੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਦੀ ਕੋਠੀ ਵੱਲ ਕੀਤੀ ਗਈ ਸੀ।

    ਉਸ ਸਮੇਂ ਹਾਜ਼ਰ ਪੰਜਾਬ ਸਰਕਾਰ ਦੇ ਅਧਿਕਾਰੀ ਨਾਈਬ ਤਹਿਸੀਲਦਾਰ ਨੇ ਯੂਨੀਅਨ ਨੂੰ ਪੂਰਨ ਤੌਰ ‘ਤੇ ਭਰੋਸਾ ਦਿਵਾਇਆ ਸੀ ਕਿ ਤਿੰਨ ਜੁਲਾਈ ਤੋਂ ਬਾਅਦ ਜੋ ਵੀ ਸ਼ਨੀਵਾਰ ਅਤੇ ਐਤਵਾਰ ਆਵੇਗਾ ਤਾਂ ਯੂਨੀਅਨ ਦੀ ਪੈਨਲ ਮੀਟਿੰਗ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਨਾਲ ਕਾਰਵਾਈ ਜਾਵੇਗੀ ਪਰ ਅੱਜ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਕੋਈ ਮੀਟਿੰਗ ਨਹੀਂ ਹੋਈ। ਇਸ ਲਈ ਯੂਨੀਅਨ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ। ਜੇਕਰ 31 ਅਗਸਤ ਤੱਕ ਯੂਨੀਅਨ ਦੀ ਕੋਈ ਪੈਨਲ ਮੀਟਿੰਗ ਨਹੀਂ ਹੁੰਦੀ ਤਾਂ ਯੂਨੀਅਨ ਨੂੰ ਮਜ਼ਬੂਰ ਹੋ ਕੇ 31 ਅਗਸਤ ਤੋਂ ਬਾਅਦ ਸਾਰੇ ਪੰਜਾਬ ਵਿੱਚ ਗੁਪਤ ਐਕਸ਼ਨ ਕਰਨੇ ਪੈਣਗੇ ਅਤੇ ਜਿਸ ਦਾ ਮੇਨ ਫੋਕਸ ਸਿੱਖਿਆ ਮੰਤਰੀ ਜੀ ਦੀ ਕੋਠੀ ਦਾ ਘਿਰਾਓ ਹੋਵੇਗਾ ਅਤੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ, ਸਬੰਧਤ ਅਧਿਕਾਰੀ ਹੋਣਗੇ।

    ਇਸ ਮੌਕੇ ਸੁਰੇਸ਼ ਕੁਮਾਰ,ਅਸ਼ੋਕ ਕੁਮਾਰ, ਵਿਕਾਸ ਕੁਮਾਰ, ਸਾਇਆ, ਸੰਦੀਪ ਕੁਮਾਰ, ਸਤਵੀਰ ਮਠਾਰ,ਸੌਰਵ ਕੁਮਾਰ, ਬਰੁਣ, ਰਾਹੁਲ, ਅਨਿਲ ਕੁਮਾਰ, ਸੁਸ਼ੀਲ ਕੁਮਾਰ, ਅਮਨਪਾਲ ਸਿੰਘ, ਗੁਰਜੀਤ ਸਿੰਘ, ਵਿਨੋਦ ਕੁਮਾਰ, ਗਗਨਦੀਪ ਸਿੰਘ, ਰਾਜਵੀਰ ਸਿੰਘ ਮੈਂਬਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here