ਜਪਾਨ ਦੇ ਪੀਐੱਮ ਸ਼ਿੰਜੋ ਆਬੇ ਨੇ ਦਿੱਤਾ ਅਸਤੀਫ਼ਾ, ਸਿਹਤ ਕਾਰਨਾਂ ਦਾ ਦਿੱਤਾ ਹਵਾਲਾ

    0
    114

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਟੋਕਿਓ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਿਹਤ ਦੇ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ਿੰਜੋ ਆਬੇ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕਈ ਵਾਰ ਉਸਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਿੰਜੋ ਆਬੇ ਜਲਦੀ ਹੀ ਇਸ ਦਾ ਰਸਮੀ ਐਲਾਨ ਕਰ ਸਕਦੇ ਹਨ। ਸ਼ਿੰਜੋ ਆਬੇ ਹਫ਼ਤੇ ਦੇ ਅੰਦਰ-ਅੰਦਰ ਦੋ ਵਾਰ ਹਸਪਤਾਲ ਦਾ ਦੌਰਾ ਕਰ ਚੁੱਕੇ ਹਨ। ਸ਼ਿੰਜੋ ਆਬੇ ਦੇ ਅਸਤੀਫ਼ੇ ਦੀ ਅਟਕਲਾਂ ਦੇ ਵਿਚਕਾਰ ਜਾਪਾਨ ਦਾ ਸਟਾਕ ਮਾਰਕੀਟ ਢਹਿ ਗਿਆ ਹੈ।

    ਉੱਧਰ ਜਾਪਾਨ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਹੈ ਕਿ ਆਬੇ ਦੀ ਸਿਹਤ ਠੀਕ ਹੈ, ਪਰ ਹੁਣ ਖ਼ਬਰ ਆਈ ਹੈ ਕਿ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਖ਼ਰੀ ਵਾਰ ਆਬੇ ਹਸਪਤਾਲ ਗਿਆ ਤਾਂ ਉਹ ਉੱਥੇ ਕਰੀਬ 7 ਘੰਟੇ ਰਹੇ। ਉਨ੍ਹਾਂ ਦਾ ਕਾਰਜਕਾਲ ਸਤੰਬਰ 2021 ਤੱਕ ਸੀ।

    ਸੋਮਵਾਰ ਨੂੰ ਆਬੇ ਨੇ ਆਪਣੇ ਕਾਰਜਕਾਲ ਦੇ 8 ਸਾਲ ਪੂਰੇ ਕੀਤੇ ਅਤੇ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣੇ। ਹਾਲ ਹੀ ਵਿੱਚ ਕੋਰੋਨਾਵਾਇਰਸ ਨੂੰ ਸਹੀ ਤਰ੍ਹਾਂ ਨਾਲ ਨਾ ਸੰਭਾਲਣ ਕਰਕੇ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਵੀ 30 ਪ੍ਰਤੀਸ਼ਤ ਦੀ ਕਮੀ ਆਈ ਹੈ। ਉਸਦੀ ਪਾਰਟੀ ਇਨ੍ਹੀਂ ਦਿਨੀਂ ਬਹੁਤ ਸਾਰੇ ਘੁਟਾਲਿਆਂ ਨਾਲ ਜੂਝ ਰਹੀ ਹੈ। 65 ਸਾਲਾ ਆਬੇ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਸੀ। ਚੀਨ ਦੀ ਧਮਕੀ ਨੂੰ ਵੇਖਦੇ ਹੋਏ ਆਬੇ ਜਾਪਾਨੀ ਸੈਨਾ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੇ ਸੀ।

    LEAVE A REPLY

    Please enter your comment!
    Please enter your name here