ਅੱਜ ਮਨਾਇਆ ਜਾਵੇਗਾ ‘ਨੈਸ਼ਨਲ ਡਾਕਟਰਜ਼ ਡੇਅ’, ਪੀਐੱਮ ਮੋਦੀ ਕਰਨਗੇ ਡਾਕਟਰਾਂ ਨੂੰ ਸੰਬੋਧਿਤ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਡਾਕਟਰਾਂ ਨੇ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਵਾਇਰਸ ਖਿਲਾਫ਼ ਜੰਗ ਵਿਚ ਸਭ ਤੋਂ ਵੱਡੇ ਹੀਰੋ ਰਹੇ ਡਾਕਟਰਾਂ ਦੇ ਸਨਮਾਨ ਵਿਚ 1 ਜੁਲਾਈ ਨੂੰ ‘ਨੈਸ਼ਨਲ ਡਾਕਟਰਜ਼ ਡੇਅ’ ਮਨਾਇਆ ਜਾ ਰਿਹਾ ਹੈ। ਇਸ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਭਾਗ ਲੈਣਗੇ ਅਤੇ ਉਨ੍ਹਾਂ ਨੂੰ ਸੰਬੋਧਿਤ ਕਰਨਗੇ। ਪੀਐਮ ਮੋਦੀ ਨੇ ਹਾਲ ਹੀ ਵਿਚ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਸੀ ਕਿ ਇਕ ਜੁਲਾਈ ਨੂੰ ਡਾਕਟਰਜ਼ ਡੇਅ ਮਨਾਇਆ ਜਾਵੇਗਾ।ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਦੇਸ਼ ਨੂੰ ਕੋਵਿਡ-19 ਖਿਲਾਫ਼ ਜੰਗ ਵਿਚ ਭੂੁਮਿਕਾ ਨਿਭਾਅ ਰਹੇ ਡਾਕਟਰਾਂ ’ਤੇ ਦੇਸ਼ ਨੂੰ ਮਾਣ ਹੈ। ਇਸ ਲਈ 1 ਜੁਲਾਈ ਨੂੰ ਨੈਸ਼ਨਲ ਡਾਕਟਰਜ਼ ਡੇਅ ਐਲਾਨਿਆ ਗਿਆ ਹੈ। 1 ਜੁਲਾਈ ਨੂੰ ਉਹ 3 ਵਜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰੋਗਰਾਮ ਵਿਚ ਭਾਗ ਲੈਣਗੇ ਅਤੇ ਉਨ੍ਹਾਂ ਨੂੰ ਸੰਬੋਧਿਤ ਕਰਨਗੇ।

    LEAVE A REPLY

    Please enter your comment!
    Please enter your name here