ਅੱਜ ਖੁੱਲ੍ਹੇਗਾ ਕੈਪਟਨ ਦਾ ‘ਚੋਣ ਪਿਟਾਰਾ’, ਮਨਪ੍ਰੀਤ ਬਾਦਲ ਪੇਸ਼ ਕਰਨਗੇ ਸਰਕਾਰ ਦਾ ਆਖਰੀ ਬਜਟ

    0
    138
    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)
    ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਰੀਬ 11 ਵਜੇ ਸਦਨ ਚ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਵਿੱਚ 5ਵੀਂ ਵਾਰ ਬਜਟ ਪੇਸ਼ ਕਰਨਗੇ। ਇਲੈਕਸ਼ਨ ਈਅਰ ਦੀ ਝਲਕ ਦਿਖ ਸਕਦੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਲਕੇ ਪੰਜਾਬ ਅਸੈਂਬਲੀ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਹੋਣ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਢੇਰ ਸਾਰੀਆਂ ਉਮੀਦਾਂ ਹਨ।
    ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਾ ਇਹ ਬਜਟ ਲੋਕ ਲੁਭਾਊ ਰਹੇਗਾ ਤੇ ਸਭਨਾਂ ਵਰਗਾਂ ਲਈ ਰਿਆਇਤਾਂ ਦਾ ਪਿਟਾਰਾ ਖੁੱਲ੍ਹਣ ਦਾ ਅਨੁਮਾਨ ਹੈ। ਅਗਲੀ ਪੰਜਾਬ ਚੋਣ ਦਾ ਪਰਛਾਵਾਂ ਬਜਟ ’ਤੇ ਦਿਖੇਗਾ। 2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫ਼ੀਸਦੀ ਰਹੀ ਹੈ ਜਦੋਂ ਕਿ 39 ਫ਼ੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫ਼ੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ।
    ਸਰਕਾਰ ਲਈ ਵੱਡੀ ਚੁਣੌਤੀ –
    ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗੀ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਹੁਣ ਤੱਕ 5.84 ਲੱਖ ਕਿਸਾਨਾਂ ਦਾ 4624.32 ਕਰੋੜ ਰੁਪਏ ਦਾ ਕਰਜ਼ਾ ਹੀ ਮੁਆਫ਼ ਕੀਤਾ ਹੈ। ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 7000 ਕਰੋੜ ਦਾ ਪ੍ਰਬੰਧ ਕਰਨਾ ਪਵੇਗਾ। ਚਾਲੂ ਮਾਲੀ ਸਾਲ ਦੌਰਾਨ ਕੋਵਿਡ-19 ਨੇ ਪੰਜਾਬ ਦੀ ਆਮਦਨੀ ਨੂੰ ਨੁਕਸਾਨ ਹੋਇਆ ਹੈ।
    ਪੰਜਾਬ ਸਿਰ ਕਰਜ਼ਾ –
    ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਿਰ ਕਰਜ਼ਾ ਵੱਧ ਕੇ 2.60 ਲੱਖ ਕਰੋੜ ਰੁਪਏ ਹੋ ਗਿਆ ਹੈ। ਮੌਜੂਦਾ ਸਰਕਾਰ ਦੇ ਲੰਘੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਿਰ 70 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੜ੍ਹਿਆ ਹੈ। ਪਿਛਲੇ ਸਾਲ ਇਹ ਕਰਜ਼ਾ 2.48 ਲੱਖ ਕਰੋੜ ਦਾ ਸੀ। ਕਰਜ਼ੇ ਦੀ ਪੰਡ ਵਧਣ ਦੀ ਇਹੋ ਰਫ਼ਤਾਰ ਰਹੀ ਤਾਂ ਆਉਂਦੇ ਇੱਕ ਦੋ ਸਾਲਾਂ ਵਿਚ ਪੰਜਾਬ ’ਚ ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਔਸਤਨ ਕਰਜ਼ਾ ਹੋਵੇਗਾ।
    ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ ?
    ਪੰਜਾਬ ਸਰਕਾਰ ਦੇ ਬਜਟ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਡੀ ਉਮੀਦ ਹੈ। ਕਰਜ਼ਮਾਫੀ ਲਈ ਸਰਕਾਰ ਬਜਟ ਵਿੱਚ ਵੱਡਾ ਫੰਡ ਰੱਖ ਸਕਦੀ ਹੈ। ਕੈਪਟਨ ਸਰਕਾਰ ਦਾ ਮੁੱਖ ਚੋਣ ਵਾਅਦਾ ਕਰਜ਼ਮਾਫੀ ਸੀ
    ਇੰਡਸਟਰੀ ਨੂੰ ਮਿਲੇਗਾ ਰਾਹਤ ਪੈਕੇਜ ?
    ਕੈਪਟਨ ਦੇ ਚੋਣ ਪਿਟਾਰੇ ਵਿੱਚ ਇੰਡਸਟਰੀ ਲਈ ਵੀ ਵੱਡੇ ਐਲਾਨ ਸੰਭਵ ਹੈ। ਕੋਰੋਨਾ ਕਰਕੇ ਮੰਦੀ ਚੋਂ ਗੁਜ਼ਰ ਰਹੀ ਸਨਅੱਤ ਨੂੰ ਕੋਵਿਡ ਰਾਹਤ ਪੈਕਜ ਦੀ ਉਮੀਦ ਹੈ।
    ਪੈਟਰੋਲ-ਡੀਜ਼ਲ ‘ਤੇ ਘਟੇਗਾ ਵੈਟ ?
    ਮਨਪ੍ਰੀਤ ਬਾਦਲ ਦੇ ਪਿਟਾਰੇ ਵਿੱਚ ਤੇਲ ਦੀਆਂ ਕੀਮਤਾਂ ਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਵੈਟ ਘਟਾਉਣ ਦਾ ਐਲਾਨ ਕਰ ਸਕਦੀ ਹੈ। ਫ਼ਿਲਹਾਲ ਪੰਜਾਬ ਚ ਪੈਟਰੋਲ ਦਾ ਰੇਟ 90 ਤੋਂ ਪਾਰ ਹੈ।
    ਬਜਟ ਤੋਂ ਪਹਿਲਾਂ ‘ਆਪ’ ਦਾ ਪੈਦਲ ਮਾਰਚ –
    ਬਜਟ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਹੱਲਾ-ਬੋਲ ਹੈ। ਐੱਮਐੱਲਏ ਹੋਸਟਲ ਤੋਂ ਵਿਧਾਨਸਭਾ ਤੱਕ ਪੈਦਲ ਮਾਰਚ ਕੱਢਣਗੇ। ਸਰਕਾਰ ਨੂੰ ਘੇਰਨ ਦੀ ਤਿਆਰੀ ਹੈ।
    ਸੈਸ਼ਨ ਤੋਂ ਸਸਪੈਂਡ ਅਕਾਲੀਆਂ ਦਾ ਹੱਲਾ-ਬੋਲ
    ਸਸਪੈਨਸ਼ਨ ਕਾਰਨ ਅੱਜ ਵਿਧਾਨਸਭਾ ਦੀ ਕਾਰਵਾਈ ਚ ਅਕਾਲੀ ਵਿਧਾਇਕ ਸ਼ਾਮਿਲ ਨਹੀਂ ਹੋਣਗੇ। ਕੈਪਟਨ ਸਰਕਾਰ ਖ਼ਿਲਾਫ਼ ਸੂਬੇ ਭਰ ਚ ‘ਪੰਜਾਬ ਮੰਗਦਾ ਹਿਸਾਬ’ ਮੁਹਿੰਮ ਚਲਾਉਣਗੇ। ਸ਼ਹਿਰ-ਸ਼ਹਿਰ ਪ੍ਰਦਰਸ਼ਨ ਕਰਨਗੇ।

    LEAVE A REPLY

    Please enter your comment!
    Please enter your name here