ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਕੈਪਟਨ ਦਾ ਵੱਡਾ ਐਲਾਨ

    0
    134

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਪਿੱਛੇ ਮਕਸਦ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਔਰਤਾਂ ਦਾ ਸਤਿਕਾਰ ਦਰਸਾਉਣਾ ਹੈ। ਇਸ ਦਿਨ, ਔਰਤਾਂ ਨੂੰ ਸਮਾਜ ਪ੍ਰਤੀ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ।

    ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਾਲ ਦਾ ਵਿਸ਼ਾ ਹੈ ‘Women in Leadership: Achieving in equal future in Covid-19 world’।

    ਕੈਪਟਨ ਦਾ ਮਹਿਲਾ ਦਿਵਸ ਤੇ ਐਲਾਨ –

    ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਅਸੀਂ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਦੇ ਉਦੇਸ਼ ਨਾਲ 8 ਨਵੀਆਂ ਯੋਜਨਾਵਾਂ ਸ਼ੁਰੂ ਕਰਾਂਗੇ, ਜਿਸ ਵਿੱਚ 2047 ਲੇਡੀ ਟੀਚਰਾਂ, 181 ਸਾਂਝ ਸ਼ਕਤੀ ਹੈਲਪਲਾਈਨ ਅਤੇ ਪੁਲਿਸ ਹੈਲਪ ਡੈਸਕ ਨੂੰ ਨਿਯੁਕਤੀ ਪੱਤਰ ਜਾਰੀ ਕਰਨਾ ਸ਼ਾਮਲ ਹੈ। ਸਾਡੀਆਂ ਔਰਤਾਂ ਨੂੰ ਵਧੇਰੇ ਸ਼ਕਤੀ!

    ਅੱਜ ਕੇਂਦਰ ਵਲੋਂ ਸੁਰੱਖਿਅਤ ਸਮਾਰਕਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਦਾਖਲਾ –

    ਭਾਰਤ ਦੇ ਪੁਰਾਤੱਤਵ ਸਰਵੇਖਣ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ, ਵਿਦੇਸ਼ੀ ਅਤੇ ਭਾਰਤੀ, ਸਾਰੀਆਂ ਮਹਿਲਾ ਯਾਤਰੀਆਂ ਨੂੰ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ ਵਿੱਚ ਮੁਫਤ ਦਾਖਲਾ ਦਿੱਤਾ ਜਾਵੇਗਾ। ਏਐਸਆਈ ਦੇ ਅਧੀਨ ਇੱਥੇ 3,691 ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਏਐਸਆਈ ਦੇ ਡਾਇਰੈਕਟਰ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਔਰਤ ਸੈਲਾਨੀਆਂ ਤੋਂ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ ਵਿੱਚੋਂ ਕੋਈ ਵੀ ਐਂਟਰੀ ਫ਼ੀਸ ਨਹੀਂ ਲਈ ਜਾਵੇਗੀ।

    8 ਮਾਰਚ ਨੂੰ ਔਰਤ ਦਿਵਸ ਮਨਾਉਣ ਦਾ ਕਾਰਨ –

    ਰੂਸ ਦੀਆਂ ਔਰਤਾਂ 1917 ਵਿੱਚ ਰੋਟੀ ਅਤੇ ਸ਼ਾਂਤੀ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਚਲੀਆਂ ਗਈਆਂ ਸੀ। ਹੜਤਾਲ ਫ਼ਰਵਰੀ ਦੇ ਆਖਰੀ ਐਤਵਾਰ ਤੋਂ ਸ਼ੁਰੂ ਹੋਈ ਸੀ।ਇਹ ਇਕ ਇਤਿਹਾਸਕ ਹੜਤਾਲ ਸੀ ਅਤੇ ਜਦੋਂ ਰੂਸ ਦੀ ਜਾਰ ਨੇ ਸੱਤਾ ਤੋਂ ਤਿਆਗ ਕਰ ਦਿੱਤੀ ਤਾਂ ਉਥੇ ਦੀ ਅੰਤ੍ਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ।

    ਜਿਸ ਸਮੇਂ ਔਰਤਾਂ ਨੂੰ ਰੂਸ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਰੂਸ ਵਿੱਚ ਜੂਲੀਅਨ ਕੈਲੰਡਰ ਅਤੇ ਬਾਕੀ ਵਿਸ਼ਵ ਵਿੱਚ ਗ੍ਰੇਗੇਰੀਅਨ ਕਲੰਡਰ ਚਲ ਰਿਹਾ ਸੀ। ਇਨ੍ਹਾਂ ਦੋਹਾਂ ਤਰੀਕਾਂ ਵਿੱਚ ਕੁੱਝ ਅੰਤਰ ਹੈ। ਜੂਲੀਅਨ ਕੈਲੰਡਰ ਦੇ ਅਨੁਸਾਰ, 1917 ਦੇ ਫ਼ਰਵਰੀ ਦਾ ਆਖਰੀ ਐਤਵਾਰ 23 ਫ਼ਰਵਰੀ ਨੂੰ ਸੀ, ਜਦੋਂ ਕਿ ਗ੍ਰੇਗੇਰੀਅਨ ਕੈਲੰਡਰ ਦੇ ਅਨੁਸਾਰ, ਉਸ ਦਿਨ ਇਹ 8 ਮਾਰਚ ਸੀ। ਇਸੇ ਕਰਕੇ 8 ਮਾਰਚ ਨੂੰ ਮਹਿਲਾ ਦਿਵਸ ਵਜੋਂ ਮਨਾਇਆ ਜਾਣ ਲੱਗਾ।

    LEAVE A REPLY

    Please enter your comment!
    Please enter your name here