ਅਮਰੀਕਾ ਤੇ ਚੀਨ ਦੀ ਫਿਰ ਖੜਕੀ, ਚੀਨ ਦਾ ਦਾਅਵਾ, ‘ਅਮਰੀਕੀ ਖੁਫੀਆਂ ਜਹਾਜ਼ਾਂ ਦੀ ਘੁਸਪੈਠ’

    0
    123

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੀਜਿੰਗ : ਅਮਰੀਕਾ ਤੇ ਚੀਨ ‘ਚ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਚੀਨ ਦੇ ਉੱਤਰੀ ਹਿੱਸੇ ‘ਚ ਫੌਜੀ ਅਭਿਆਸ ਦੌਰਾਨ ਤੈਅ ‘ਨੋ-ਫਲਾਈ ਜ਼ੋਨ’ ‘ਚ ਅਮਰੀਕੀ ਹਵਾਈ ਫੌਜ ਦੇ ‘ਯੂ-2 ਜਾਸੂਸੀ’ ਜਹਾਜ਼ ਦੀ ਕਥਿਤ ਘੁਸਪੈਠ ਦਾ ਚੀਨ ਨੇ ਵਿਰੋਧ ਕੀਤਾ ਹੈ।

    ਚੀਨ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ਕਾਰਵਾਈ ਨਾਲ ਆਮ ਅਭਿਆਸ ‘ਚ ਗੰਭੀਰ ਦਖ਼ਲ-ਅੰਦਾਜ਼ੀ ਕੀਤੀ ਗਈ। ਮੰਤਰਾਲੇ ਦੇ ਬੁਲਾਰੇ ਵੂ ਕੀਨ ਨੇ ਕਿਹਾ, ਇਹ ਪੂਰੀ ਤਰ੍ਹਾਂ ਨਾਲ ਉਕਸਾਵੇ ‘ਚ ਕਾਰਵਾਈ ਹੈ। ਵੂ ਨੇ ਕਿਹਾ ਕਿ ਚੀਨ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ ਤੇ ਅਮਰੀਕਾ ਤੋਂ ਅਜਿਹੀਆਂ ਹਰਕਤਾਂ ਰੋਕਣ ਦੀ ਮੰਗ ਕੀਤੀ ਹੈ।

    ਬਿਆਨ ‘ਚ ਕਿਹਾ ਕਿ ਚੀਨ ਦਾ ਉੱਤਰੀ ਥਿਏਟਰ ਕਮਾਨ ਫੌਜੀ ਅਭਿਆਸ ਕਰ ਰਿਹਾ ਸੀ। ਉਸ ਨੇ ਸਮੇਂ ਤੇ ਸਥਾਨ ਸੰਬੰਧੀ ਵਿਸਥਾਰ ‘ਚ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਨੇ ਦੱਸਿਆ ਕਿ ਇਹ ਅਭਿਆਸ ਬੀਜਿੰਗ ਦੇ ਪੂਰਬ ‘ਚ ਬੋਹਾਈ ਖਾੜੀ ‘ਤੇ ਸੋਮਵਾਰ ਸ਼ੁਰੂ ਹੋਇਆ ਤੇ 30 ਸਤੰਬਰ ਤਕ ਚੱਲੇਗਾ।

    ਵਪਾਰ, ਤਕਨਾਲੋਜੀ, ਤਾਇਵਾਨ ਅਤੇ ਦੱਖਣੀ ਚੀਨ ਸਾਗਰ ਸਮੇਤ ਕਈ ਮੁੱਦਿਆਂ ‘ਤੇ ਚੀਨ ਅਤੇ ਅਮਰੀਕਾ ਵਿਚਾਲੇ ਵਿਵਾਦ ਜਾਰੀ ਹੈ। ਦੋਵਾਂ ਦੇ ਰਿਸ਼ਤੇ ਕਈ ਦਹਾਕਿਆਂ ਤੋਂ ਸਭ ਤੋਂ ਖ਼ਰਾਬ ਪੱਧਰ ‘ਤੇ ਹਨ।

    LEAVE A REPLY

    Please enter your comment!
    Please enter your name here