ਅਧਿਆਪਕ 9 ਜੂਨ ਨੂੰ ਫੂਕਣਗੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਪੱਤਰ

    0
    221

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਜੀਤ ਸਿੰਘ ਸੋਢੀ ਨੇ ਉਚੇਚੇ ਤੌਰ ‘ਤੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾ ਕੇ ਕੀਤੀ ਗਈ ਸੀ, ਪਰ ਅੱਜ ਸਿੱਖਿਆ ਵਿਭਾਗ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਿਛੱਕੇ ਟੰਗ ਕੇ ਹਫਤਾ-ਹਫਤਾ ਬਦਲੀਆਂ ਅੱਗੇ ਕਰ ਰਿਹਾ ਹੈ, ਜਿਸ ਕਾਰਨ ਪੂਰੇ ਪੰਜਾਬ ਦੇ ਪ੍ਰਰਾਇਮਰੀ ਅਧਿਆਪਕ ਵਰਗ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਨੂੰ ਇੰਨ ਬਿੰਨ ਲਾਗੂ ਕਰਦੇ ਹੋਏ, ਜੇਕਰ ਬਦਲੀਆਂ 8 ਜੂਨ ਤਕ ਲਾਗੂ ਨਾ ਕੀਤੀਆਂ ਤਾਂ 9 ਜੂਨ ਨੂੰ ਪੂਰੇ ਪੰਜਾਬ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਬਦਲੀ ਅੱਗੇ ਵਧਾਉਣ ਵਾਲੇ ਪੱਤਰ ਫੂਕੇ ਜਾਣਗੇ।

    ਪ੍ਰਧਾਨ ਸੋਢੀ ਨੇ ਦੱਸਿਆ ਕੇ 2004 ਤੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ। ਜਦੋਂ ਕਿ ਇੱਕ ਵਾਰ ਵਿਧਾਇਕ ਬਣ ਜਾਣ ਤੇ ਵਿਧਾਇਕ ਨੂੰ ਜ਼ਿਦੰਗੀ ਭਰ ਦੀ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਇਸ ਸਮਾਜ ਵਿਚ ਕਾਨੂੰਨ ਤੇ ਅਧਿਕਾਰੀ ਸਭ ਲਈ ਬਰਾਬਰਤਾ ਰੱਖਦੇ ਹਨ, ਫਿਰ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੋਝਾ ਮਜਾਕ ਕਿਉਂ ਅਤੇ ਵਿਧਾਇਕ ਅਤੇ ਅਧਿਆਪਕ ਲਈ ਦੋ ਤਰਾਂ੍ਹ ਦੇ ਕਾਨੂੰਨ ਕਿਉਂ? ਉਨਾਂ੍ਹ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਅਤੇ ਪੇਅ ਕਮਿਸ਼ਨ, ਮਹਿੰਗਾਈ ਭੱਤਾ ਜੋ ਪਿਛਲੇ ਕਈ ਸਾਲਾਂ ਤੋਂ ਰੋਕਿਆ ਹੋਇਆ ਜਾਰੀ ਨਾ ਕੀਤਾ ਗਿਆ ਤਾਂ ਜੱਥੇਬੰਦੀ ਸੰਘਰਸ ਨੂੰ ਤਿੱਖਾ ਰੂਪ ਦੇ ਕੇ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਕਰੇਗੀ।

    ਇਸ ਮੌਕੇ ਜੂਮ ਮੀਟਿੰਗ ਵਿਚ ਸੰਪੂਰਨ ਵਿਰਕ, ਵਿਪਨ ਲੋਟਾ, ਜਗਰੂਪ ਸਿੰਘ ਿਢਲੋਂ, ਕਵਲਬੀਰ ਸਿੰਘ, ਦਰਸ਼ਨ ਸਿੰਘ ਭੁੱਲਰ, ਤਲਵਿੰਦਰ ਸਿੰਘ ਖਾਲਸਾ, ਸੁਖਪ੍ਰਰੀਤ ਸਿੰਘ ਰਾਜੂ ਬਰਾੜ, ਰਾਕੇਸ ਸ਼ਰਮਾ, ਸ਼ਮਸ਼ੇਰ ਸਿੰਘ, ਸੁਨੀਲ ਕੁਮਾਰ, ਗੁਰਪ੍ਰਰੀਤ ਸਿੰਘ, ਜਗਮੀਤ ਸਿੰਘ ਚੁੱਘਾ, ਭੁਪਿੰਦਰ ਸਿੰਘ ਸ਼ਹਿਜਾਦਾ, ਸੁਰਜੀਤ ਸਿੰਘ ਡਿੱਬਵਾਲਾ ਹਾਜ਼ਰ ਸਨ।

    LEAVE A REPLY

    Please enter your comment!
    Please enter your name here