ਅਗਲੇ ਸਾਲ ਤੱਕ ਨਹੀਂ ਖੁੱਲਣਗੇ ਸਿਨੇਮਾ, ਸ਼ੇਖਰ ਕਪੂਰ ਨੇ ਕਿਹਾ ਸਟਾਰ ਸਿਸਟਮ ਹੋਏਗਾ ਖ਼ਤਮ :

    0
    144

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮੁੰਬਈ : ਬਾਲੀਵੁੱਡ ਫ਼ਿਲਮ ਮੇਕਰ ਸ਼ੇਖਰ ਕਪੂਰ ਨੇ ਕਿਹਾ ਕਿ ਸਟਾਰ ਸਿਸਟਮ ਹੁਣ ਖ਼ਤਮ ਹੋਵੇਗਾ। ਜਿਸ ਤਰ੍ਹਾਂ ਕੋਰੋਨਾਵਾਇਰਸ ਕਰਕੇ ਸਿਨੇਮਾ ਘਰ ਬੰਦ ਪਏ ਹਨ ਤੇ ਅਗਲੇ ਸਾਲ ਤਕ ਸਿਨੇਮਾ ਦੀ ਖੁੱਲਣ ਦੀ ਕੋਈ ਉਮੀਦ ਨਹੀਂ ਹੈ ਉਸ ‘ਤੇ ਟਿੱਪਣੀ ਕਰਦੇ ਹੋਏ ਫਿਲਮ ਮੇਕਰ ਸ਼ੇਕਰ ਕਪੂਰ ਨੇ ਟਵੀਟ ਕੀਤਾ।

    ‘ਅਗਲੇ ਸਾਲ ਤਕ ਸਿਨੇਮਾ ਘਰ ਖੁੱਲ੍ਹਣ ਦੀ ਕੋਈ ਉਮੀਦ ਨਹੀਂ ਹੈ ਤੇ ਹੁਣ ਹਫ਼ਤੇ ‘ਚ 100 ਕਰੋੜ ਦਾ ਬਿਜ਼ਨਸ ਕਰਨ ਦੀ ਗੇਮ ਵੀ ਖ਼ਤਮ ਹੋ ਗਈ ਹੈ ਯਾਨੀ ਕਿ ਸਟਾਰ ਸਿਸਟਮ ਖਤਮ। ਹੁਣ ਫ਼ਿਲਮਾਂ ਨੂੰ ਓਟੀਟੀ ਦਾ ਸਹਾਰਾ ਲੈਣਾ ਪਏਗਾ ਜਾਂ ਫਿਰ ਸਿਤਾਰਿਆਂ ਨੂੰ ਆਪਣੀ ਐਪ ਰਾਹੀਂ ਫਿਲਮ ਰਿਲੀਜ਼ ਕਰਨੀ ਹੋਏਗੀ ਸਿਸਟਮ ਕਾਫ਼ੀ ਸਿੰਪਲ ਹੈ।’

    ਕਈ ਫ਼ਿਲਮਾਂ ਨੂੰ ਸਿਨੇਮਾ ਬੰਦ ਹੋਣ ਦੇ ਚਲਦਿਆਂ ਪਹਿਲਾਂ ਹੀ ਡਿਜੀਟਲ ਪਲੈਟਫਾਰਮ ‘ਤੇ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ ਜਿਨ੍ਹਾਂ ‘ਚ ਦਿਲ ਬੇਚਾਰਾ, ਸੜਕ 2, ਗੁੰਜਨ ਸਕਸੇਨਾ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ ਪਰ ਵੱਡੇ ਬਜਟ ਵਾਲੀਆਂ ਫ਼ਿਲਮਾਂ ਨੂੰ ਅਜੇ ਵੀ ਸਿਰਫ ਸਿਨੇਮਾ ‘ਤੇ ਰਿਲੀਜ਼ ਕਰਨ ਲਈ ਇੰਤਜ਼ਾਰ ਕਰਨ ਦਾ ਫੈਂਸਲਾ ਲਿਆ ਗਿਆ ਹੈ ਜਿਸ ‘ਚ ਅਕਸ਼ੇ ਦੀ ‘ਸੁਰਿਆਵੰਸ਼ੀ’ ਤੇ ’83’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

    LEAVE A REPLY

    Please enter your comment!
    Please enter your name here