ਭਾਰਤ ਤੇ ਅਫਗਾਨਿਸਤਾਨ ਵਿਚਾਲੇ ਵਪਾਰ ਸ਼ੁਰੂ ਹੋਣ ‘ਤੇ ਕੁੱਲੀਆਂ ਦੇ ਚਿਹਰਿਆਂ ‘ਤੇ ਪਰਤੀ ਰੌਣਕ :

    0
    145

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਮ੍ਰਿਤਸਰ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕਸਟਮ ਡਿਊਟੀ ਵਧਾਏ ਜਾਣ ਕਾਰਨ ਪਾਕਿਸਤਾਨ ਨਾਲ ਵਪਾਰ ਬਿਲਕੁਲ ਠੱਪ ਪਿਆ ਸੀ। ਕੁੱਲੀ, ਟਰਾਂਸਪੋਰਟਰ ਤੇ ਵਪਾਰੀ ਸਿਰਫ਼ ਅਫਗਾਨਿਸਤਾਨ ਨਾਲ ਹੋਣ ਵਾਲੇ ਵਪਾਰ ‘ਤੇ ਨਿਰਭਰ ਸੀ।

    ਭਾਰਤ ਤੇ ਅਫਗਾਨਿਸਤਾਨ ਵਿਚਾਲੇ ਵਪਾਰ ਸ਼ੁਰੂ ਹੋਣ ‘ਤੇ ਕੁੱਲੀਆਂ ਦੇ ਚਿਹਰਿਆਂ ਦੇ ਕੁੱਝ ਰੌਣਕ ਜ਼ਰੂਰ ਪਰਤੀ ਹੈ, ਕਿਉਂਕਿ 1433 ਦੇ ਕਰੀਬ ਕੁੱਲੀ ਅਟਾਰੀ ‘ਚ ਹੋਣ ਵਾਲੇ ਭਾਰਤ-ਪਾਕਿਸਤਾਨ ਅਤੇ ਭਾਰਤ-ਅਫਗਾਨਿਸਤਾਨ ਵਪਾਰ ‘ਤੇ ਨਿਰਭਰ ਸੀ।

    ਪਰ ਕੋਰੋਨਾਵਾਇਰਸ ਕਾਰਣ ਲੱਗੇ ਲਾਕਡਾਊਨ ਕਾਰਨ ਅਫਗਾਨਿਸਤਾਨ ਨਾਲ ਹੋਣ ਵਾਲਾ ਵਪਾਰ ਵੀ ਬੰਦ ਹੋ ਗਿਆ ਸੀ ਤੇ ਕੁਲੀ, ਟਰਾਂਸਪੋਰਟਰ ਵੇਹਲੇ ਹੋ ਗਏ ਸੀ। ਹੁਣ ਵਪਾਰ ਮੁੜ ਸ਼ੁਰੂ ਹੋਣ ਨਾਲ ਕੁੱਲੀਆਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ।

    LEAVE A REPLY

    Please enter your comment!
    Please enter your name here