ਸੋਮਵਾਰ ਤੋਂ ਲਾਪਤਾ ਕਿਸਾਨ ਦੀ ਖੇਤਾਂ ‘ਚੋਂ ਮਿਲੀ ਲਾਸ਼, ਪਤਨੀ ਨੇ ਕਿਹਾ ਆੜ੍ਹਤੀ ਨੇ ਦਿੱਤੀ ਸੀ ਧਮਕੀ

    0
    142

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਨੇੜਲੇ ਪਿੰਡ ਸੈਫ਼ਦੀਪੁਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਉਹ ਸੋਮਵਾਰ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਪਿੰਡ ਹਸਨਪੁਰ ਦੇ ਖੇਤਾਂ ‘ਚ ਪਈ ਮਿਲੀ ਹੈ।ਗੁਰਪ੍ਰੀਤ ਦੀ ਪਤਨੀ ਅਨੁਸਾਰ ਉਸਦੇ ਸਹੁਰੇ ਨੇ ਆੜ੍ਹਤੀ ਤੋਂ ਰਕਮ ਉਧਾਰੀ ਫੜੀ ਸੀ ਜਿਸਦੀ ਕੁੱਝ ਅਦਾਇਗੀ ਜ਼ਮੀਨ ਵੇਚ ਕੇ ਦਿੱਤੀ ਸੀ। ਇਸ ਤੋਂ ਬਾਅਦ ਸਹੁਰੇ ਦੀ ਮੌਤ ਹੋ ਗਈ। ਦੋਸ਼ ਹੈ ਕਿ ਆੜ੍ਹਤੀਏ ਨੇ ਬਕਾਇਆ ਰਕਮ ਲੈਣ ਲਈ ਜ਼ਮੀਨ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸੇ ਗੱਲ ਤੋਂ ਗੁਰਪ੍ਰੀਤ ਪਰੇਸ਼ਾਨ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here